ਇਸਲਾਮਾਬਾਦ, 11 ਜੁਲਾਈ, ਹ.ਬ. : ਪਾਕਿਸਤਾਨ 'ਚ ਅਰਥਵਿਵਸਥਾ ਦੀ ਡਾਵਾਂਡੋਲ ਹਾਲਤ ਦੌਰਾਨ ਸਿੱਖਿਆ ਦੀ ਬਦਹਾਲੀ ਸਬੰਧੀ ਵੀ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ 'ਚ ਕਿਹਾ ਗਾ ਹੈ ਕਿ ਪਾਕਿਸਤਾਨ 'ਚ ਸਿੱਖਿਆ ਦੀ ਮੌਜੂਦਾ ਸਥਿਤੀ ਇੰਨੀ ਖਰਾਬ ਹੈ ਕਿ ਦੁਨੀਆ ਦੇ ਵਿਕਾਸ ਟੀਚਿਆਂ ਦੀ ਸਾਲ 2030 ਤਕ ਦੀ ਨਿਰਧਾਰਤ ਸਮੇਂ-ਸੀਮਾ ਤਕ ਉੱਥੇ ਹਰ ਚਾਰ ਵਿਚੋਂ ਇਕ ਬੱਚਾ ਆਪਣੀ ਮੁੱਢਲੀ ਸਿੱਖਿਆ ਵੀ ਪੂਰੀ ਨਹੀਂ ਕਰ ਸਕੇਗਾ। ਇਹ ਰਿਪੋਰਟ ਦਸਦੀ ਹੈ ਕਿ ਅੱਤਵਾਦ ਨੂੰ ਪਾਲਣ ਵਾਲੇ ਪਾਕਿਸਤਾਨ 'ਚ ਕਿਸ ਤਰ੍ਹਾਂ ਲੋਕਾਂ ਨੂੰ ਬੁਨਿਆਦੀ ਸਿੱਖਿਆ ਤਕ ਨਸੀਬ ਨਹੀਂ ਹੋ ਪਾ ਰਹੀ ਹੈ। ਅਖਬਾਰ ਡਾਨ (4 ) ਦੀ ਰਿਪੋਰਟ ਮੁਤਾਬਿਕ, ਯੂਨੈਸਕੋ (53) ਦੇ ਅੰਕੜੇ ਦੱਸਦੇ ਹਨ ਕਿ ਆਉਣ ਵਾਲੇ 12 ਸਾਲਾਂ 'ਚ ਪਾਕਿਸਤਾਨ ਸਿੱਖਿਆ ਦੇ ਅੱਧੇ ਟੀਚੇ ਨੂੰ ਹੀ ਹਾਸਲ ਕਰ ਸਕੇਗਾ। ਦੇਸ਼ ਵਿਚ ਸਿੱਖਿਆ ਦੀ ਜੋ ਮੌਜੂਦਾ ਦਰ ਹੈ ਉਸ ਵਿਚ 50 ਫ਼ੀਸਦੀ ਨੌਜਵਾਨ ਹਾਇਰ ਸੈਕੰਡਰੀ ਤਕ ਦੀ ਪੜ੍ਹਾਈ ਵੀ ਪੂਰੀ ਨਹੀਂ ਕਰ ਪਾ ਰਹੇ ਹਨ। ਯੂਨੈਸਕੋ ਇੰਸਟੀਚਿਊਟ ਫਾਰ ਸਟੈਟਿਸਟਿਕ ਦੇ ਡਾਇਰੈਕਟਰ ਸਿਲਵਿਆ ਮੋਂਟੋਇਆ  ਨੇ ਕਿਹਾ ਕਿ ਪਾਕਿਸਤਾਨ ਨੂੰ ਆਪਣੀ ਵਚਨਬੱਧਤਾ ਪੂਰੀ ਕਰਨ ਦੀ ਜ਼ਰੂਰਤ ਹੈ ਜੇਕਰ ਪਾਕਿਸਤਾਨ ਟੀਚਿਆਂ ਨੂੰ ਪੂਰਾ ਨਹੀਂ ਕਰ ਸਕਦਾ ਹੈ ਤਾਂ ਇਸ ਨੂੰ ਨਿਰਧਾਰਤ ਕਰਨ ਦਾ ਕੋਈ ਮਤਲਬ ਨਹੀਂ ਹੈ। ਅੰਕੜਿਆਂ ਨੂੰ ਦਰੁਸਤ ਕਰਨ ਲਈ ਪਾਕਿਸਤਾਨ ਨੂੰ ਬਿਹਤਰ ਵਿੱਤ ਅਤੇ ਤਾਲਮੇਲ ਦੀ ਜ਼ਰੂਰਤ ਹੈ।
 

ਹੋਰ ਖਬਰਾਂ »

ਹਮਦਰਦ ਟੀ.ਵੀ.