ਚੰਡੀਗੜ੍ਹ, 11 ਜੁਲਾਈ, ਹ.ਬ. : ਸੁਹਾਂਜਣੇ ਦਾ ਰੁੱਖ ਇਨ੍ਹਾਂ ਦਿਨਾਂ ਪੂਰੀ ਤਰ੍ਹਾਂ ਹਰਿਆ ਭਰਿਆ ਹੁੰਦਾ ਹੈ। ਫਰਵਰੀ-ਮਾਰਚ ਦੇ ਮਹੀਨੇ ਇਸ ਦੇ ਫੁੱਲ ਫਲੀਆਂ ਪ੍ਰਾਪਤ ਕਰ ਸਕਦੇ ਹਨ। ਇਸ ਰੁਖ ਦਾ ਸੇਵਨ ਤੁਹਾਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ। ਇਹ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ। ਵਿਟਾਮਿਨ ਏ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਹੱਡੀਆਂ, ਦੰਦਾਂ ਨੂੰ ਸਿਹਤਮੰਦ ਰੰਖਦਾ ਹੈ। ਵਿਟਾਮਿਨ ਏ ਚਮੜੀ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਵਿਚ ਕਾਫੀ ਕਾਰਗਰ ਹੈ।  ਵਿਟਾਮਿਨ ਸੀ ਵੀ ਇਸ ਵਿਚ ਮੌਜੂਦਾ ਹੁੰਦਾ ਹੈ। ਕੈਂਸਰ ਦੀ ਰੋਕਥਾਮ ਵਿਚ ਵੀ ਵਿਟਾਮਿਨ ਸੀ ਬੇਹੱਦ ਸਹਾਈ ਹੁੰਦਾ ਹੈ।  ਇਸ ਵਿਚ ਵਿਟਾਮਿਨ ਈ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਕੈਂਸਰ, ਦਿਲ ਦੇ ਰੋਗ, ਭੁੱਲਣ ਦੀ ਬਿਮਾਰੀ, ਅੱਖਾਂ ਦਾ ਮੋਤੀਆ ਆਦਿ ਨਹੀਂ ਹੋਣ ਦਿੰਦਾ। ਔਰਤਾਂ ਤੇ ਮਰਦਾਂ ਦਾ ਬਾਂਝਪਣ, ਜਿਗਰ ਤੇ ਪਿੱਤੇ ਦਾ ਰੋਗ, ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ।  ਇਸ ਵਿਚ ਕੈਲਸ਼ੀਅਮ ਵੀ ਮੌਜੂਦ ਹੁੰਦਾ ਹੈ।  ਕੈਲਸ਼ੀਅਮ ਦੀ ਜ਼ਰੂਰਤ ਹਰ ਉਮਰ ਵਰਗ ਦੇ ਲੋਕਾਂ ਨੂੰ ਹੁੰਦੀ ਹੈ। ਗਰਭਵਤੀ ਔਰਤਾਂ ਨੂੰ ਵੀ ਇਸ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਹੱਡੀਆਂ ਮਜ਼ਬੂਤ ਕਰਦਾ ਹੈ। ਸਰੀਰ ਦਾ ਸਾਰਾ ਭਾਰ ਹੱਡੀਆਂ 'ਤੇ ਹੀ ਹੈ। ਇਸ ਤੋਂ ਇਲਾਵਾ ਇਸ ਵਿਚ ਫਾਈਬਰ, ਪੋਟਾਸ਼ੀਅਮ ਅਤੇ ਆਇਰਨ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ।  ਇਸ ਤੋਂ ਇਲਾਵਾ ਸੁਹਾਂਜਣੇ ਨੂੰ ਆਚਾਰ ਦੇ ਰੂਪ ਵਿਚ ਵੀ ਖਾਧਾ ਜਾ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.