ਪੀਲ ਰੀਜਨ 'ਚ ਨਵੇਂ 'ਐਂਪਲਾਇਮੈਂਟ ਪਾਇਲਟ ਪ੍ਰੋਜੈਕਟ' ਦਾ ਕੀਤਾ ਐਲਾਨ

ਬਰੈਂਪਟਨ, 11 ਜੁਲਾਈ (ਹਮਦਰਦ ਨਿਊਜ਼ ਸਰਵਿਸ) ਉਨਟਾਰੀਓ ਸਰਕਾਰ ਨੇ ਰੁਜ਼ਗਾਰ ਸੇਵਾਵਾਂ ਨੂੰ ਹੱਲਾਸ਼ੇਰੀ ਦੇਣ ਲਈ ਪੀਲ ਰੀਜਨ ਸਮੇਤ ਤਿੰਨ ਖੇਤਰਾਂ ਵਿੱਚ ਨਵਾਂ 'ਐਂਪਲਾਇਮੈਂਟ ਪਾਇਲਟ ਪ੍ਰੋਜੈਕਟ' ਸ਼ੁਰੂ ਕਰਨ ਦਾ ਐਲਾਨ ਕੀਤਾ। ਪੀਲ ਰੀਜਨ ਉਨ•ਾਂ ਤਿੰਨ ਖੇਤਰਾਂ ਵਿੱਚੋਂ ਇੱਕ ਹੈ, ਜਿੱਥੇ ਨਵੇਂ 'ਐਂਪਲਾਇਮੈਂਟ ਸਰਵਿਸ ਮਾਡਲ' ਦੀ ਸ਼ੁਰੂਆਤ ਹੋਵੇਗੀ। ਇਸ ਯੋਜਨਾ ਦਾ ਲਾਭ ਬੇਰੁਜ਼ਗਾਰ ਅਤੇ ਰੁਜ਼ਗਾਰਦਾਤਾ ਦੋਵਾਂ ਨੂੰ ਹੋਵੇਗਾ, ਜਿਸ ਨਾਲ ਪੀਲ ਰੀਜਨ ਵਿੱਚ ਆਰਥਿਕ ਵਿਕਾਸ ਨੂੰ ਵੀ ਹੱਲਾਸ਼ੇਰੀ ਮਿਲੇਗੀ।
ਬਰੈਂਪਟਨ ਦੇ 'ਦਿ ਲਰਨਿੰਗ ਪਲੇਸ' ਵਿਖੇ ਉਨਟਾਰੀਓ ਦੀ ਸਾਲਿਸਟਰ ਜਨਰਲ ਤੇ ਡਫਰਿਨ-ਕਾਲੇਡਾਨ ਤੋਂ ਐਮਪੀਪੀ ਸਿਲਵੀਆ ਜੋਨਸ ਨੇ ਇਸ ਯੋਜਨਾ ਦਾ ਐਲਾਨ ਕੀਤਾ। ਇਸ ਮੌਕੇ ਉਨ•ਾਂ ਨਾਲ ਬਰੈਂਪਟਨ ਸਾਊਥ ਤੋਂ ਦਸਤਾਰਧਾਰੀ ਐਮਪੀਪੀ ਪ੍ਰਬਮੀਤ ਸਰਕਾਰੀਆ ਵੀ ਸ਼ਾਮਲ ਸਨ। ਸਾਲਿਸਟਰ ਜਨਰਲ ਸਿਲਵੀਆ ਜੋਨਸ ਅਤੇ ਪ੍ਰਬਮੀਤ ਸਰਕਾਰੀਆ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਨਟਾਰੀਓ ਸਰਕਾਰ ਵੱਧ ਤੋਂ ਵੱਧ ਲੋਕਾਂ ਨੂੰ ਵਧੀਆ ਅਤੇ ਗੁਣਵੱਤਾ ਵਾਲੀਆਂ ਨੌਕਰੀਆਂ ਨਾਲ ਜੋੜ ਕੇ ਸਥਾਨਕ ਰੋਜ਼ਗਾਰ ਸੇਵਾਵਾਂ ਨੂੰ ਮਜ਼ਬੂਤ ਕਰ ਰਹੀ ਹੈ ਤਾਂ ਜੋ ਸੂਬੇ ਦਾ ਆਰਥਿਕ ਵਿਕਾਸ ਹੋ ਸਕੇ। ਉਨ•ਾਂ ਕਿਹਾ ਕਿ ਉਨਟਾਰੀਓ ਸਰਕਾਰ ਪੀਲ ਰੀਜਨ ਸਮੇਤ ਤਿੰਨ ਖੇਤਰਾਂ ਵਿੱਚ ਨਵੇਂ 'ਐਂਪਲਾਇਮੈਂਟ ਸਰਵਿਸ ਮਾਡਲ' ਦੀ ਸ਼ੁਰੂਆਤ ਕਰ ਰਹੀ ਹੈ। ਇਨ•ਾਂ ਤਿੰਨ ਖੇਤਰਾਂ ਵਿੱਚ ਪੀਲ ਰੀਜਨ, ਮੁਸਕੋਕਾ-ਕਾਵਾਰਥਾ ਅਤੇ ਹੈਮਿਲਟਨ-ਨਿਆਗਰਾ ਸ਼ਾਮਲ ਹਨ। ਬਾਕੀ ਸਾਰੇ ਸੂਬੇ ਵਿੱਚ ਇਹ ਸੇਵਾਵਾਂ 2022 ਤੱਕ ਸ਼ੁਰੂ ਕਰਨ ਦੀ ਯੋਜਨਾ ਹੈ। ਸਾਲਿਸਟਰ ਜਨਰਲ ਸਿਲਵੀਆ ਜੋਨਸ ਨੇ ਕਿਹਾ ਕਿ ਨਵੀਂ ਯੋਜਨਾ ਦੀ ਸ਼ੁਰੂਆਤ ਨਾਲ ਜਿੱਥੇ ਲੋਕਾਂ ਨੂੰ ਵਧੀਆ ਅਤੇ ਗੁਣਵੱਤਾ ਵਾਲੀਆਂ ਨੌਕਰੀਆਂ ਲੱਭਣੀਆਂ ਸੌਖੀਆਂ ਹੋਣਗੀਆਂ, ਉੱਥੇ ਰੁਜ਼ਗਾਰਦਾਤਾਵਾਂ ਨੂੰ ਵੀ ਲੋੜ ਮੁਤਾਬਕ ਹੁਨਰਮੰਦ ਕਾਮੇ ਲੱਭਣੇ ਸੌਖੇ ਹੋ ਜਾਣਗੇ, ਜਿਸ ਨਾਲ ਉਨ•ਾਂ ਦੇ ਕਾਰੋਬਾਰ ਵਿੱਚ ਵੀ ਵਾਧਾ ਹੋਵੇਗਾ। ਉਨ•ਾਂ ਕਿਹਾ ਕਿ ਅਸੀਂ ਵਧੀਆ ਰੋਜ਼ਗਾਰ ਸੇਵਾਵਾਂ ਵਿੱਚ ਵਾਧਾ ਕਰ ਰਹੇ ਹਾਂ ਤਾਂ ਜੋ ਪੀਲ ਅਤੇ ਉਨਟਾਰੀਓ ਦੇ ਦਰਵਾਜ਼ੇ ਕਾਰੋਬਾਰ ਅਤੇ ਨੌਕਰੀਆਂ ਲਈ ਖੋਲ•ੇ ਜਾ ਸਕਣ। ਦੱਸ ਦੇਈਏ ਕਿ ਐਂਪਲਾਇਮੈਂਟ ਉਨਟਾਰੀਓ ਸੂਬੇ ਦਾ ਰੋਜ਼ਗਾਰ ਅਤੇ ਟ੍ਰੇਨਿੰਗ ਪ੍ਰੋਗਰਾਮ ਦਾ ਇੱਕ ਨੈਟਵਰਕ ਹੈ, ਜਿਹੜਾ ਬੇਰੁਜ਼ਗਾਰ ਅਤੇ ਰੁਜ਼ਗਾਰਦਾਤਾਵਾਂ ਦੀ ਮਦਦ ਕਰਦਾ ਹੈ। ਐਂਪਲਾਇਮੈਂਟ ਉਨਟਾਰੀਓ ਸਾਲਾਨਾ ਲਗਭਗ ਇੱਕ ਮਿਲੀਅਨ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਬਰੈਂਪਟਨ ਵੈਸਟ ਤੋਂ ਐਮਪੀਪੀ ਅਮਰਜੋਤ ਸੰਧੂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਰੋਜ਼ਗਾਰ ਸੇਵਾਵਾਂ ਤੱਕ ਪਹੁੰਚ ਲਈ ਇਹ ਆਧੁਨਿਕ ਪ੍ਰੋਜੈਕਟ ਪੀਲ ਰੀਜਨ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਉਨਟਾਰੀਓ ਸਰਕਾਰ ਦੇ ਇਸ ਕਦਮ ਨਾਲ ਪੀਲ ਰੀਜਨ ਸਮੇਤ ਸੂਬੇ ਭਰ ਦੇ ਲੋਕਾਂ ਨੂੰ ਲਾਭ ਮਿਲੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.