ਮੌਂਟਰੀਅਲ ਦੇ ਨਿਆਗਰਾ ਫਾਲਸ ਵਿੱਚ ਡਿੱਗਿਆ ਸੀ ਵਿਅਕਤੀ

ਮੌਂਟਰੀਅਲ, 11 ਜੁਲਾਈ (ਹਮਦਰਦ ਨਿਊਜ਼ ਸਰਵਿਸ) ਕੈਨੇਡਾ ਦੇ ਮੌਂਟਰੀਅਲ ਵਿੱਚ ਪੈਂਦੇ ਝਰਨੇ ਨਿਆਗਰਾ ਫਾਲਸ ਵਿੱਚ ਇੱਕ ਵਿਅਕਤੀ 188 ਫੁੱਟ ਡੂੰਘਾਈ ਵਿੱਚ ਡਿੱਗਣ ਦੇ ਬਾਵਜੂਦ ਜਿੰਦਾ ਬਚ ਗਿਆ। ਇਸ ਉੱਤੇ ਹੈਰਾਨੀ ਪ੍ਰਗਟ ਕਰਦੇ ਹੋਏ ਕੈਨੇਡਾ ਪੁਲਿਸ ਨੇ ਕਿਹਾ ਕਿ ਉਹ ਪਹਿਲਾ ਵਿਅਕਤੀ ਹੈ, ਜੋ ਇੱਥੇ ਜ਼ਿੰਦਾ ਬਚ ਗਿਆ।   ਨਿਆਗਰਾ ਪਾਰਕ ਪੁਲਿਸ ਨੇ ਦੱਸਿਆ ਕਿ ਉਨ•ਾਂ ਨੂੰ ਸਵੇਰੇ 4 ਵਜੇ ਇੱਕ ਫੋਨ ਆਇਆ ਸੀ ਕਿ ਇੱਕ ਵਿਅਕਤੀ ਹਾਰਸ ਸ਼ੂ ਫਾਲਸ ਵਿੱਚ ਫਸ ਗਿਆ ਹੈ, ਜੋ ਕਿ 188 ਫੁੱਟ ਡੂੰਘਾ ਹੈ। ਜਦੋਂ ਪੁਲਿਸ ਮੌਕੇ ਉੱਤੇ ਪੁੱਜੀ ਤਾਂ ਉਹ ਵਿਅਕਤੀ ਨਦੀ ਵਿੱਚ ਇਕ ਚੱਟਾਨ ਉੱਤੇ ਬੈਠਾ ਮਿਲਿਆ। ਕਿਸਮਤ ਨਾਲ ਉਸ ਦੀ ਜਾਨ ਬਚ ਗਈ ਅਤੇ ਉਸ ਨੂੰ ਕੋਈ ਸੱਟ ਵਗੈਰਾ ਵੀ ਨਹੀਂ ਲੱਗੀ। ਉਸ ਸ਼ਖਸ ਦੀ ਪਛਾਣ ਨਹੀਂ ਹੋ ਸਕੀ। ਇਹ ਝਰਨਾ ਅਮਰੀਕਾ-ਕੈਨੇਡਾ ਸਰਹੱਦ ਉੱਤੇ ਪੈਂਦਾ ਹੈ। ਸਥਾਨਕ ਮੀਡੀਆ ਮੁਤਾਬਕ ਇਹ ਚੌਥੀ ਘਟਨਾ ਹੈ, ਜਦੋਂ ਇੱਕ ਵਿਅਕਤੀ ਬਿਨਾ ਕਿਸੇ ਪ੍ਰੋਟੈਕਸ਼ਨ ਦੇ ਉੱਥੇ ਗਿਆ ਹੋਵੇ ਅਤੇ ਜਿਉਂਦਾ ਵਾਪਸ ਆ ਗਿਆ ਹੋਵੇ। ਇਸ ਤੋਂ ਇਲਾਵਾ1960 ਵਿੱਚ 7 ਸਾਲ ਦਾ ਇੱਕ ਲੜਕਾ ਬੋਟਿੰਗ ਐਕਸੀਡੈਂਟ ਕਾਰਨ ਹਾਰਸ ਸ਼ੂਲ ਫਾਲ ਵਿੱਚ ਡਿੱਗ ਗਿਆ ਸੀ। ਉਸ ਨੂੰ ਟੂਰ ਬੋਟ ਸੁੱਟ ਕੇ ਲਾਈਫ਼ ਰਿੰਗ ਰਾਹੀਂ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਸੀ। ਨਿਆਗਰਾ ਫਾਲਸ ਵਿੱਚ ਕੁਝ ਲੋਕ ਬੈਰਲ ਵਿੱਚ ਜਾਂ ਫਲੋਟੇਸ਼ਨ ਡਿਵਾਇਸ ਨਾਲ ਡਿੱਗਣ ਤੋਂ ਬਾਅਦ ਵੀ ਬਚ ਗਏ, ਜਦਕਿ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.