ਲਾਹੌਰ, 12 ਜੁਲਾਈ, ਹ.ਬ. : ਪਾਕਿਸਤਾਨ ਦੇ ਪੂਰਵੀ ਪੰਜਾਬ ਸੂਬੇ ਵਿਚ ਤੇਜ਼ ਸਪੀਡ ਨਾਲ ਆ ਰਹੀ ਇੱਕ ਯਾਤਰੀ  ਰੇਲ ਗੱਡੀ ਮਾਲ ਗੱਡੀ ਨਾਲ ਬੀਤੇ ਦਿਨ ਟਕਰਾ ਗਈ ਸੀ। ਇਸ ਵੱਡੇ ਹਾਦਸੇ ਵਿਚ ਹੁਣ ਤੱਕ ਮੌਤਾਂ ਦੀ ਗਿਣਤੀ 21 ਹੋ ਗਈ ਅਤੇ ਦਰਜਨਾਂ ਲੋਕੀ ਜ਼ਖ਼ਮੀ ਹਨ। ਰੇਡੀਓ ਪਾਕਿਸਤਾਨ ਦੀ ਖ਼ਬਰ ਮੁਤਾਬਕ ਕਵੇਟਾ ਜਾਣ ਵਾਲੀ ਅਕਬਰ ਐਕਸਪ੍ਰੈਸ ਨੇ ਪੰਜਾਬ ਸੂਬੇ ਦੇ ਸਾਦਿਕਾਬਾਦ ਤਹਿਸੀਲ ਵਿਚ ਵਲਹਰ ਰੇਲਵੇ ਸਟੇਸ਼ਨ 'ਤੇ ਖੜ੍ਹੀ ਮਾਲ ਗੱਡੀ ਵਿਚ ਟੱਕਰ ਮਾਰੀ ਸੀ।ਮਾਲਗੱਡੀ ਰੇਲਵੇ ਲਾਈਨ 'ਤੇ ਖੜ੍ਹੀ ਸੀ ਜਦ ਤੇਜ਼ ਸਪੀਡ ਨਾਲ ਆ ਰਹੀ ਯਾਤਰੀ ਟਰੇਨ ਮੁੱਖ ਲਾਈਨ 'ਤੇ ਚਲਣ ਦੀ ਬਜਾਏ ਗਲਤ ਟਰੈਕ 'ਤੇ ਚਲਣ ਲੱਗੀ।  ਪੁਲਿਸ ਨੇ ਦੱਸਿਆ ਕਿ ਹਾਦਸੇ ਵਿਚ ਅਕਬਰ ਐਕਸਪ੍ਰੈਸ ਦਾ ਇੰਜਣ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਤਿੰਨ ਬੋਗੀਆਂ ਵੀ ਨੁਕਸਾਨੀਆਂ ਗਈਆਂ। ਜਿਓ ਨਿਊਜ਼ ਦੀ ਖ਼ਬਰ ਦੇ ਅਨੁਸਾਰ, ਜ਼ਖਮੀਆਂ ਨੂੰ ਸਾਦਿਕਾਬਾਦ ਅਤੇ ਰਹੀਮ ਯਾਰ ਖਾਨ ਦੇ ਨਜ਼ਦੀਕੀ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ। ਖ਼ਬਰ ਵਿਚ ਦੱਸਿਆ ਗਿਆ ਕਿ ਟਰੇਨ ਤੋਂ ਇੱਕ ਬੱਚੇ ਅਤੇ ਇੱਕ ਵਿਅਕਤੀ ਨੂੰ ਬਚਾਇਆ ਗਿਆ। ਪ੍ਰਧਾਨ ਮੰਤਰੀ Îਇਮਰਾਨ ਖਾਨ ਅਤੇ ਰਾਸ਼ਟਰਪਤੀ ਆਰਿਫ ਅਲਵੀ ਨੇ ਟਰੇਨ ਹਾਦਸੇ ਵਿਚ ਲੋਕਾਂ ਦੇ ਮਾਰੇ ਜਾਣ 'ਤੇ ਦੁੱਖ ਜਤਾਇਆ। 

ਹੋਰ ਖਬਰਾਂ »

ਹਮਦਰਦ ਟੀ.ਵੀ.