ਬਰਲਿਨ, 12 ਜੁਲਾਈ, ਹ.ਬ. : ਜਰਮਨੀ ਵਿਚ ਘੱਟ ਤੋਂ ਘੱਟ 3 ਮਸਜਿਦਾਂ ਨੂੰ ਖਾਲੀ ਕਰਵਾ ਲਿਆ ਗਿਅ ਹੈ। ਇਲਾਕੇ ਵਿਚ ਪੁਲਿਸ ਨੇ ਸੁਰੱਖਿਆ ਵਿਵਸਥਾ ਵਧਾ ਦਿੱਤੀ ਹੈ। ਦਰਅਸਲ,  ਇੱਕ ਈਮੇਲ ਦੇ ਜ਼ਰੀਏ ਮਸਜਿਦ ਵਿਚ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਸੀ। ਦੱਖਣੀ ਜਰਮਨੀ ਦੇ ਬਾਵਰੀਆ ਵਿਚ ਦੋ ਮਸਜਿਦਾਂ ਦੇ ਕਰਮਚਾਰੀਆਂ ਨੂੰ Îਇੱਕ ਦੱਖਣ ਪੰਥੀ ਸੰਗਠਨ ਵਲੋਂ ਈਮੇਲ ਭੇਜੇ ਗਏ ਸੀ। ਅਨਾਦੋਲੂ ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ ਇਨ੍ਹਾਂ ਵਿਚ ਮੁਸਲਿਮ ਕਾਰਕੁੰਨਾਂ ਦੀ ਹੱਤਿਆ ਕਰਨ ਦੀ ਗੱਲ ਕਹੀ ਗਈ ਸੀ ਅਤੇ ਸੰਗਠਨ ਦੇ ਮੈਂਬਰਾਂ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੀ ਮੰਗ ਰੱਖੀ ਗਈ ਸੀ। ਪੁਲਿਸ ਨੇ ਪਸਿੰਗ ਅਤੇ ਫਰੀਮੈਨ ਵਿਚ ਦੋ ਮਸਜਿਦਾਂ ਦੇ ਅੰਦਰ ਤਲਾਸ਼ੀ ਮੁਹਿੰਮ ਚਲਾਈ, ਲੇਕਿਨ ਉਨ੍ਹਾਂ ਉਥੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਪੱਛਮੀ ਜਰਮਨੀ ਵਿਚ ਉਤਰੀ ਰਾਈਨ-ਵੈਸਟਫੇਲਿਆ ਰਾਜ  ਵਿਚ ਇਸਰਲੋਹਨ ਸ਼ਹਿਰ ਦੀ ਇੱਕ ਮਸਜਿਦ ਨੂੰ ਵੀ ਇਸੇ ਤਰ੍ਹਾਂ ਦਾ ਈਮੇਲ ਭੇਜਿਆ ਗਿਆ ਹੈ। ਇਸ ਵਿਚ ਦਾਅਵਾ ਕੀਤਾ ਗਿਆ ਕਿ ਪੂਜਾ ਸਥਾਨ ਦੇ ਅੰਦਰ ਬੰਬ ਲਗਾਏ ਗਏ ਸੀ। ਹਾਲਾਂਕਿ, ਪੁਲਿਸ ਦੀ ਜਾਂਚ ਤੋਂ ਬਾਅਦ ਇਹ ਧਮਕੀ ਸਿਰਫ ਅਫ਼ਵਾ ਸਾਬਤ ਹੋਈ।  ਪੁਲਿਸ ਨੇ ਮਸਜਿਦ ਖਾਲੀ ਕਰਾਉਣ ਤੋਂ ਬਾਅਦ ਬੰਬ ਦਾ ਪਤਾ ਲਗਾਉਣ ਦੇ ਲਈ ਡੌਗ ਸਕਵਾਇਡ ਦੀ ਮਦਦ ਲਈ। ਪੁਲਿਸ ਨੇ ਕਿਹਾ ਕਿ ਪ੍ਰਭਾਵਤ ਖੇਤਰਾਂ ਤੋਂ ਲੋਕਾਂ ਨੂੰ ਹਟਾ ਲਿਆ ਗਿਆ ਅਤੇ ਅਜੇ ਵੀ ਮਾਮਲੇ ਦੀ ਜਾਂਚ ਜਾਰੀ ਹੈ। ਮੰਗਲਵਾਰ ਨੂੰ ਕੋਲੋਨ ਸ਼ਹਿਰ ਵਿਚ ਸਥਿਤ ਜਰਮਨੀ ਦੀ ਸਭ ਤੋਂ ਵੱਡੀ ਮਸਜਿਦ ਨੂੰ ਵੀ ਇਸੇ ਤਰ੍ਹਾਂ ਬੰਬ ਮਿਲਣ ਦੀ ਧਮਕੀ ਮਿਲੀ ਸੀ, ਜੋ ਬਾਅਦ ਵਿਚ ਅਫ਼ਵਾਹ ਸਾਬਤ ਹੋਈ।
ਹਾਲ ਦੇ ਸਾਲਾਂ ਵਿਚ ਜਰਮਨੀ ਵਿਚ ਦੱਖਣ ਪੰਥੀ ਸੰਗਠਨਾਂ ਦੇ ਪ੍ਰਾਪੇਗੈਂਡਾ ਤੋਂ ਬਾਅਦ ਮੁਸਲਮਾਨਾਂ ਦੇ ਖ਼ਿਲਾਫ਼ ਨਫਰਤ ਫੈਲਾਉਣ ਵਾਲੇ ਹਮਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ ਸਾਲ ਜਰਮਨ ਪੁਲਿਸ ਨੇ ਮੁਸਲਮਾਨਾਂ ਦੇ ਖ਼ਿਲਾਫ਼ ਨਫਰਤੀ ਅਪਰਾਧਾਂ ਦੇ 813 ਮਾਮਲੇ ਦਰਜ ਕੀਤੇ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.