ਨਵੀਂ ਦਿੱਲੀ, 13 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਸਾਬਕਾ ਕ੍ਰਿਕਟ ਖਿਡਾਰੀ ਵਿਰੇਂਦਰ ਸਹਿਯੋਗ ਦੀ ਪਤਨੀ ਆਰਤੀ ਨੇ ਆਪਣੇ ਬਿਜ਼ਨਸ ਪਾਰਟਨਰਾਂ ਵਿਰੁੱਧ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ। ਉਨ•ਾਂ ਮੁਤਾਬਿਕ ਪਾਰਟਨਰਾਂ ਨੇ ਉਨ•ਾਂ ਦੇ ਜਾਲੀ ਹਸਤਾਖ਼ਰ ਨਾਲ ਕਰਜ਼ਦਾਤਾਵਾਂ ਤੋਂ 4.5 ਕਰੋੜ ਰੁਪਏ ਦਾ ਕਰਜ਼ਾ ਲਿਆ। ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਦਰਅਸਲ ਆਰਤੀ ਤੇ ਸਹਿਵਾਗ ਦੀ ਇਕ ਐਗਰੋ-ਬੇਸਡ ਕੰਪਨੀ ਹੈ। ਇਸ ਵਿਚ ਅੱਠ ਪਾਰਟਨਰ ਹਨ। ਆਰਤੀ ਨੇ ਸ਼ਿਕਾਇਤ 'ਚ ਕਿਹਾ ਕਿ ਪਾਰਟਨਰਾਂ ਨੇ ਕਰਜ਼ਾ ਦੇਣ ਵਾਲਿਆਂ ਦੇ ਸਾਹਮਣੇ ਮੇਰੇ ਪਤੀ ਦੇ ਨਾਂਅ ਦੀ ਵਰਤੋਂ ਕੀਤੀ ਅਤੇ ਲੋਨ ਲੈ ਲਿਆ। ਉਨ•ਾਂ ਨੇ ਕਰਜ਼ਦਾਤਾਵਾਂ ਨੂੰ ਦੋ ਪੋਸਟਡੇਟਿਡ ਚੈੱਕ ਵੀ ਦਿੱਤੇ। ਆਰਤੀ ਨੇ ਦੱਸਿਆ ਕਿ ਕੰਪਨੀ ਇਸ ਲੋਨ ਨੂੰ ਚੁਕਾਉਣ 'ਚ ਅਸਫ਼ਲ ਰਹੀ। ਇਸ ਮਗਰੋਂ ਕਰਜ਼ਦਾਤਾਵਾਂ ਨੇ ਮੇਰੇ ਵਿਰੁੱਧ ਅਦਾਲਤ 'ਚ ਕੇਸ ਦਰਜ ਕਰਵਾ ਦਿੱਤਾ। ਇਸ ਪ੍ਰਕਿਰਿਆ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਐਗਰੀਮੈਂਟ 'ਚ ਮੇਰੇ ਹਸਤਾਖ਼ਰ ਦੀ ਵਰਤੋਂ ਕੀਤੀ ਗਈ, ਜਿਹੜੇ ਮੈਂ ਕਦੇ ਕੀਤੇ ਹੀ ਨਹੀਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।    
 

ਹੋਰ ਖਬਰਾਂ »