ਵਾਸ਼ਿੰਗਟਨ, 15 ਜੁਲਾਈ, ਹ.ਬ. : ਬੀਤੀ ਰਾਤ ਅਮਰੀਕਾ ਪੂਰੀ ਤਰ੍ਹਾਂ ਹਨ੍ਹੇਰੇ ਵਿਚ ਡੁੱਬ ਗਿਆ। ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਠੱਪ ਹੋ ਗਈ। ਜਿਸ ਕਾਰਨ ਸ਼ਹਿਰ ਵਿਚ ਰਹਿਣ ਵਾਲੇ ਲਗਭਗ 50 ਹਜ਼ਾਰ ਲੋਕ ਪ੍ਰਭਾਵਤ ਹੋਏ। ਇੰਨਾ ਹੀ ਨਹੀਂ ਇਸ ਕਾਰਨ ਸ਼ਹਿਰ ਵਿਚ ਮੈਟਰੋ ਸੇਵਾਵਾਂ ਪ੍ਰਭਾਵਤ ਹੋਈਆਂ। ਟਾਈਮਸ ਸਕਵਾਇਰ ਦੇ ਕਈ ਹੋਰਡਿੰਗਜ਼ ਵੀ ਬਿਜਲੀ ਕਾਰਨ ਬੰਦ ਹੋ ਗਏ। ਐਨਵਾਈਸੀਟੀ ਸਭਵੇ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ, ਉਨ੍ਹਾਂ ਨੇ ਕਿਹਾ ਕਿ ਸਾਨੂੰ ਮੈਨਹਟਨ ਵਿਚ ਸਟੇਸ਼ਨ ਕੰਪਲੈਕਸ ਵਿਚ ਬਿਜਲੀ ਚਲੇ ਜਾਣ ਦੀ ਜਾਣਕਾਰੀ ਮਿਲੀ ਹੈ।  ਅਸੀਂ ਇਸ ਦਾ ਪਤਾ ਲਗਾ ਕੇ ਮੁੜ ਤੋਂ ਟਰੇਨਾਂ ਦੀ ਆਵਾਜਾਈ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਅੱਗੇ ਲਿਖਿਆ ਕਿ ਕਾਨ ਐਡਿਸਨ ਮੈਨਹਟਨ ਵਿਚ ਬਿਜਲੀ ਮੁੜ ਲਿਆਉਣ ਦੇ ਲਈ ਕੰਮ ਕਰ ਰਿਹਾ ਹੈ। ਨਾਲ ਹੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਜ਼ਮੀਨੀ ਮੈਟਰੋ ਸਟੇਸ਼ਨਾਂ ਦਾ ਰਸਤਾ ਨਾ ਅਪਣਾਉਣ। ਜ਼ਿਆਦਾ ਜਾਣਕਾਰੀ ਹੁੰਦੇ ਹੀ ਅਸੀਂ ਅਪਡੇਟ ਦੇਣਾ ਜਾਰੀ ਰੱਖਾਂਗੇ। ਆਪ ਦੀ ਸੁਰੱਖਿਆ ਸਾਡਾ ਮੁਢਲਾ ਫਰਜ਼ ਹੈ।  ਜੇਕਰ ਤੁਹਾਨੂੰ ਅੇਮਰਜੈਂਸੀ ਸਹਾਇਤਾ ਦੀ ਜ਼ਰੂਰਤ ਹੈ ਤਾਂ ਕ੍ਰਿਪਾ ਕਰਕੇ 911 'ਤੇ ਕਾਲ ਕਰੋ।

ਹੋਰ ਖਬਰਾਂ »