ਜਲੰਧਰ, 15 ਜੁਲਾਈ, ਹ.ਬ. : ਜਲੰਧਰ ਦੇ ਦਿਹਾਤੀ ਇਲਾਕੇ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ 16 ਕਿਲੋ ਅਫੀਮ ਸਣੇ ਗ੍ਰਿਫਤਾਰ ਕੀਤਾ ਹੈ। ਇਹ ਲੋਕ ਅਪਣੇ ਸਰੀਰ 'ਤੇ ਸਹਾਰਾ ਦੇਣ ਲਈ ਬੰਨ੍ਹੀ ਬੈਲਟ ਦੇ ਥੱਲੇ ਦੋਵੇਂ 3-3 ਪੈਕਟ ਤੇ ਲਗਜ਼ਰੀ ਕਾਰ ਦੇ ਦਰਵਾਜ਼ੇ ਵਿਚ 10 ਕਿਲੋ ਅਫੀਮ ਲੁਕਾ ਕੇ ਸਪਲਾਈ ਕਰਨ ਨਿਕਲੇ ਸੀ। ਪੁਲਿਸ ਨੇ ਫਿਲਹਾਲ ਦੋਵਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ। ਇਨ੍ਹਾਂ ਵਿਚ ਇੱਕ ਨੌਜਵਾਨ ਖ਼ਿਲਾਫ਼ ਪਹਿਲਾਂ ਵੀ ਤਸਕਰੀ ਦਾ ਕੇਸ ਦਰਜ ਹੈ।
ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਤੀਪੱਲਾ ਨਿਵਾਸੀ ਪੰਜਾਬ ਸਿੰਘ ਅਤੇ ਦਲਜੀਤ ਸਿੰਘ ਦੇ ਰੂਪ ਵਿਚ ਹੋਈ। ਜਲੰਧਰ ਦਿਹਾਤੀ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀਆਈਏ ਸਟਾਫ 2 ਦੇ ਇੰਚਾਰਜ ਨੂੰ ਪੁਲਿਸ ਪਾਰਟੀ ਦੇ ਨਾਲ ਕਰਤਾਰਪੁਰ ਦੇ ਪਿੰਡ ਮੱਲੀਆਂ  ਦੇ ਕੋਲ ਨਾਕੇ ਤੇ ਤੈਨਾਤ ਕੀਤਾ ਸੀ।  ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਚਾਲਕ ਤੇ ਉਸ ਦੇ ਸਾਥੀ ਕੋਲੋਂ 16 ਕਿਲੋ ਅਫੀਮ ਬਰਾਮਦ ਹੋਈ।
ਪੁਲਿਸ ਅਧਿਕਾਰੀ ਮੁਤਾਬਕ ਦੋਵੇਂ ਨੌਜਵਾਨਾਂ ਨੇ ਅਪਣੀ ਕਮੀਜ ਦੇ ਥੱਲੇ ਕਮਰ 'ਤੇ ਬੰਨ੍ਹੀ ਹੋਈ ਰੀਢ ਨੂੰ ਸਹਾਰਾ ਦੇਣ ਵਾਲੀ ਬੈਲਟ ਦੇ ਨਾਲ 3-3 ਪੈਕਟ ਬੰਨ੍ਹੇ ਹੋਏ ਸੀ। ਇਨ੍ਹਾਂ ਵਿਚ 1-1 ਕਿਲੋ ਅਫੀਮ ਸੀ।  ਕਾਰ ਦੇ ਪਿਛਲੇ ਦੋਵੇਂ ਦਰਵਾਜ਼ਿਆਂ ਦੇ ਕਵਰ ਦੇ ਅੰਦਰ ਲੁਕਾ ਕੇ ਰੱਖੀ ਗਈ ਸੀ । ਉਨ੍ਹਾਂ ਪੇਚਕਸ ਨਾਲ ਖੋਲ੍ਹਿਆ ਤਾਂ ਇੱਕ ਇੱਕ ਕਿਲੋ ਅਫੀਮ ਦੇ ਦਸ ਪੈਕਟ ਮਿਲੇ। ਪੁਲਿਸ ਦੋਵਾਂ ਦਾ ਰਿਮਾਂਡ ਹਾਸਲ ਕਰਕੇ  ਉਨ੍ਹਾਂ ਕੋਲੋਂ ਪੁਛਗਿੱਛ ਕਰਕੇ ਪਤਾ ਲਗਾਵੇਗੀ ਕਿ ਅਫੀਮ ਦੀ ਖੇਪ ਕਿੱਥੋਂ ਲੈ ਕੇ ਆਏ ਤੇ ਕਿਸ ਨੂੰ ਦੇਣ ਜਾ ਰਹੇ ਸੀ। 

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.