ਮਾਂ ਨੇ ਸਕੂਲ 'ਚ ਹੁੰਦੇ ਵਿਤਕਰੇ ਨੂੰ ਜ਼ਿੰਮੇਵਾਰ ਠਹਿਰਾਇਆ

ਟੋਰਾਂਟੋ, 15 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਨਾਲ ਲਗਦੇ ਇਲਾਕੇ ਵਿਚ 12 ਸਾਲ ਦੇ ਇਕ ਭਾਰਤੀ ਬੱਚੇ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਬੱਚੇ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਸਕੂਲ ਵਿਚ ਹੁੰਦੇ ਵਿਤਕਰੇ ਕਾਰਨ ਇਹ ਨੌਬਤ ਆਈ। 'ਟਾਈਮਜ਼ ਆਫ਼ ਇੰਡੀਆ' ਦੀ ਰਿਪੋਰਟ ਮੁਤਾਬਕ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਫ਼ਿਲਹਾਲ ਕੁਝ ਵੀ ਕਹਿਣ ਸੰਭਵ ਨਹੀਂ। ਮਾਰਚ 2018 ਵਿਚ ਆਪਣੇ ਬੱਚੇ ਨਾਲ ਭਾਰਤ ਤੋਂ ਕੈਨੇਡਾ ਆਈ ਮਾਂ ਨੇ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਸੁਰੱਖਿਅਤ ਭਵਿੱਖ ਦੇਣਾ ਚਾਹੁੰਦੀ ਸੀ ਪਰ ਹੁਣ ਕੁਝ ਵੀ ਬਾਕੀ ਨਹੀਂ ਬਚਿਆ। ਰਿਪੋਰਟ ਵਿਚ ਬੱਚੇ ਅਤੇ ਉਸ ਦੀ ਮਾਂ ਤੀ ਪਛਾਣ ਜਨਤਕ ਨਹੀਂ ਕੀਤੀ ਗਈ। ਮਾਂ ਨੇ ਦੋਸ਼ ਲਾਇਆ ਕਿ ਸਕੂਲ ਵਿਚ ਸਾਥੀ ਵਿਦਿਆਰਥੀ ਉਸ ਦੇ ਬੇਟੇ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਅਤੇ ਸ਼ਿਕਾਇਤ ਦੇ ਬਾਵਜੂਦ ਸਕੂਲ ਪ੍ਰਬੰਧਕਾਂ ਨੇ ਕੋਈ ਕਦਮ ਨਾ ਚੁੱਕਿਆ। ਮਾਂ ਨੇ ਆਪਣੇ ਬੱਚੇ 'ਤੇ ਨਸਲੀ ਹਮਲਾ ਹੋਣ ਦਾ ਖ਼ਦਸ਼ਾ ਵੀ ਜ਼ਾਹਰ ਕੀਤਾ। ਦੱਸ ਦੇਈਏ ਕਿ ਬੱਚੇ ਦੀ ਲਾਸ਼ 21 ਜੂਨ ਨੂੰ ਇਕ ਅਪਾਰਟਮੈਂਟ ਬਿਲਡਿੰਗ ਨੇੜੇ ਬਰਾਮਦ ਕੀਤੀ ਗਈ ਜਿਥੇ ਉਹ ਆਪਣੇ ਇਕ ਜਮਾਤੀ ਨੂੰ ਮਿਲਣ ਗਿਆ ਸੀ। ਮਾਂ ਨੇ ਦੱਸਿਆ, ''ਪੁਲਿਸ ਵਾਲੇ ਲਾਸ਼ ਦੀ ਸ਼ਨਾਖਤ ਲਈ ਮੈਨੂੰ ਹਸਪਤਾਲ ਲੈ ਗਏ। ਜਦੋਂ ਮੈਂ ਆਪਣੇ ਬੇਟੇ ਦਾ ਚਿਹਰਾ ਵੇਖਿਆ ਤਾਂ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ ਪਰ ਮੂੰਹ ਵਿਚ ਖ਼ੂਨ ਨਜ਼ਰ ਆ ਰਿਹਾ ਸੀ।'' ਮਾਂ ਨੇ ਦੱਸਿਆ ਕਿ ਉਸ ਨੂੰ ਬੇਟੇ ਦੀ ਨੋਟਬੁਕ ਵਿਚੋਂ ਖੁਦਕੁਸ਼ੀ ਨੋਟ ਵੀ ਮਿਲਿਆ ਪਰ ਇਹ ਗੱਲ ਯਕੀਨੀ ਤੌਰ 'ਤੇ ਕਹਿਣੀ ਮੁਸ਼ਕਲ ਹੈ ਕਿ ਇਸ ਉਪਰ ਲਿਖਾਈ ਕਿਸ ਦੀ ਹੈ। ਬੰਗਲੌਰ ਨਾਲ ਸਬੰਧਤ ਮਾਂ ਨੇ ਦੱਸਿਆ ਕਿ ਉਸ ਦੀ ਗੈਰਹਾਜ਼ਰੀ ਵਿਚ ਦੋ ਮੁੰਡੇ ਘਰ ਵਿਚ ਆਉਂਦੇ ਸਨ ਅਤੇ ਉਨ•ਾਂ ਨੇ ਬੇਟੇ ਨੂੰ ਕਿਹਾ ਸੀ ਕਿ ਇਸ ਬਾਰੇ ਮਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਇਕ ਦਿਨ ਮੈਨੂੰ ਇਸ ਬਾਰੇ ਪਤਾ ਲੱਗ ਗਿਆ ਅਤੇ ਮੁੰਡਿਆਂ ਦਾ ਘਰ ਆਉਣਾ ਬੰਦ ਕਰ ਦਿਤਾ। ਇਸ ਮਗਰੋਂ ਉਹ ਦੋਵੇਂ ਮੇਰੇ ਬੇਟੇ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗੇ। ਇਸ ਬਾਰੇ ਸਕੂਲ ਦੇ ਵਾਇਸ ਪ੍ਰਿੰਸੀਪਲ ਨੂੰ ਸ਼ਿਕਾਇਤ ਵੀ ਕੀਤੀ ਜਿਨ•ਾਂ ਨੇ ਕਾਰਵਾਈ ਕਰਨ ਦਾ ਭਰੋਸਾ ਦਿਤਾ। ਸ਼ਿਕਾਇਤ ਕਰਨ 'ਤੇ ਦੋਵੇਂ ਮੁੰਡੇ ਹੋਰ ਭੜਕ ਗਏ। ਉਨ•ਾਂ ਨੇ ਬੇਟੇ ਦੀ ਕੁੱਟਮਾਰ ਕੀਤੀ ਅਤੇ ਚੋਰੀ ਕਰਨ ਦਾ ਦੋਸ਼ ਵੀ ਲਾਇਆ।

ਹੋਰ ਖਬਰਾਂ »