ਕੈਪਟਨ ਨੇ ਕਿਹਾ, ਮੇਰਾ ਸਿੱਧੂ ਨਾਲ ਕੋਈ ਝਗੜਾ ਨਹੀਂ

ਚੰਡੀਗੜ•, 15 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਆਪਣਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿਤਾ ਅਤੇ ਇਸ ਦੇ ਨਾਲ ਹੀ ਹਰ ਕਿਸਮ ਦੇ ਕਿਆਸਿਆਂ ਦਾ ਅੰਤ ਹੋ ਗਿਆ। ਉਧਰ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ•ਾਂ ਦਾ ਸਿੱਧੂ ਨਾਲ ਕੋਈ ਝਗੜਾ ਨਹੀਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫ਼ਿਲਹਾਲ ਦਿੱਲੀ ਦੌਰੇ 'ਤੇ ਹਨ ਅਤੇ ਉਨ•ਾਂ ਕਿਹਾ ਕਿ ਚੰਡੀਗੜ• ਪਰਤਣ ਮਗਰੋਂ ਉਹ ਅਸਤੀਫ਼ੇ 'ਤੇ ਵਿਚਾਰ ਕਰਨਗੇ। ਮੁੱਖ ਮੰਤਰੀ ਨੇ ਮਾਮਲੇ ਨੂੰ ਨਵਾਂ ਮੋੜ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਜੂਨ ਤੋਂ ਅਕਤੂਬਰ ਦਰਮਿਆਨ ਬਿਜਲੀ ਦੀ ਮੰਗ ਬੇਹੱਦ ਵਧ ਜਾਂਦੀ ਹੈ। ਹੁਣ ਤੱਕ ਪੰਜਾਬ ਵਿਚ ਸਿਰਫ਼ 70 ਫ਼ੀ ਸਦੀ ਬਾਰਸ਼ ਹੋਈ ਹੈ ਅਤੇ 30 ਫ਼ੀ ਸਦੀ ਕਮੀ ਕਾਰਨ ਝੋਨੇ ਵਾਸਤੇ ਬਿਜਲੀ ਦੀ ਸਖ਼ਤ ਜ਼ਰੂਰਤ ਹੈ। ਇਹ ਕੰਮ ਸੰਭਾਲਣਾ ਬਿਜਲੀ ਮੰਤਰੀ ਦੀ ਜ਼ਿੰਮੇਵਾਰੀ ਹੈ ਅਤੇ ਜੇ ਬਿਜਲੀ ਆਪਣੀ ਜ਼ਿੰਮੇਵਾਰੀ ਨਹੀਂ ਸੰਭਾਲਦਾ ਤਾਂ ਮੈਂ ਉਸ ਦੀ ਕੋਈ ਮਦਦ ਨਹੀਂ ਕਰ ਸਕਦਾ।'' ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ 6 ਜੂਨ ਨੂੰ ਮੰਤਰੀ ਮੰਡਲ ਵਿਚ ਰੱਦੋ-ਬਦਲ ਕਰਦਿਆਂ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਬਿਜਲੀ ਮੰਤਰਾਲਾ ਦੇ ਦਿਤਾ ਸੀ। ਨਵਜੋਤ ਸਿੱਧੂ ਨੇ ਇਸ ਦੀ ਸ਼ਿਕਾਇਤ ਪਾਰਟੀ ਹਾਈ ਕਮਾਨ ਕੋਲ ਕੀਤੀ ਅਤੇ ਮਸਲਾ ਨਿਬੇੜਨ ਲਈ ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਨੂੰ ਜ਼ਿੰਮੇਵਾਰੀ ਦਿਤੀ ਗਈ ਪਰ ਉਹ ਵੀ ਟਕਰਾਅ ਖ਼ਤਮ ਕਰਵਾਉਣ ਵਿਚ ਅਸਫ਼ਲ ਰਹੇ। 

ਹੋਰ ਖਬਰਾਂ »