ਚੰਡੀਗੜ੍ਹ, 16 ਜੁਲਾਈ, ਹ.ਬ. : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਖਾਰਜ ਕਰਨ ਸਬੰਧੀ ਮਿਸ ਪੂਜਾ ਦੀ ਪਟੀਸ਼ਨ 'ਤੇ ਹਾਈ ਕੋਰਟ ਨੇ ਐਸਐਸਪੀ ਰੂਪਨਗਰ ਨੂੰ ਫਾਈਨਲ ਜਾਂਚ ਰਿਪੋਰਟ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ।  ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਜਸਟਿਸ ਸੁਰਿੰਦਰ ਗੁਪਤਾ ਨੇ ਸੋਮਵਾਰ ਨੂੰ ਕਿਹਾ ਕਿ ਐਸਐਸਪੀ ਅਗਲੀ ਸੁਣਵਾਈ 'ਤੇ ਜਾਂਚ ਰਿਪੋਰਟ ਹਲਫ਼ਨਾਮੇ 'ਤੇ ਪੇਸ਼ ਕਰਨ। ਨੰਗਲ ਵਿਚ ਦਰਜ ਸ਼ਿਕਾਇਤ ਦੇ ਅਨੁਸਾਰ ਮਿਸ ਪੂਜਾ ਦੇ Îਇੱਕ ਗੀਤ ਤੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਸ ਗੀਤ ਵਿਚ ਯਮਰਾਜ ਨੂੰ ਨਸ਼ੇ ਵਿਚ ਟੱਲੀ ਦਿਖਾਇਆ ਗਿਆ, ਜੋ ਹਿੰਦੂਆਂ ਨੂੰ ਭੜਕਾਉਣ ਵਾਲਾ ਹੈ। ਪੂਜਾ ਦੇ ਗਾਣੇ ਜੀਜੂ ਵਿਚ ਦਿਖਾਇਆ ਗਿਆ ਕਿ ਪਤੀ ਸ਼ਰਾਬ ਪੀ ਕੇ ਘਰ ਆਉਂਦਾ ਹੈ। ਮਹਿਲਾ ਨੂੰ ਉਸ ਵਿਚ ਯਮਰਾਜ ਨਜ਼ਰ ਆਉਂਦਾ ਹੈ। ਯਮਰਾਜ ਦੇ ਹੱਥ ਵਿਚ ਗਦਾ ਵੀ ਦਿਖਾਈ ਗਈ ਹੈ। ਇਸ ਨੂੰ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਗਿਆ। 
 

ਹੋਰ ਖਬਰਾਂ »