ਇਸਲਾਮਾਬਾਦ, 16 ਜੁਲਾਈ, ਹ.ਬ. : ਪਾਕਿਸਾਨ ਨੇ ਆਵਾਜਾਈ ਲਈ ਅਪਣਾ ਹਵਾਈ ਖੇਤਰ ਖੋਲ੍ਹ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਮੰਗਲਵਾਰ ਸਵੇਰੇ ਪਾਕਿਸਤਾਨ ਨੇ ਭਾਰਤ ਦੇ ਨਾਗਰਿਕ ਆਵਾਜਾਈ ਦੇ ਲਈ ਅਪਣੇ ਹਵਾਈ ਖੇਤਰ ਤੋਂ ਪਾਬੰਦੀ ਹਟਾ ਦਿੱਤੀ ਹੈ। ਛੇਤੀ ਹੀ ਭਾਰਤੀ ਜਹਾਜ਼ਾਂ ਦੀ ਪਾਕਿਸਤਾਨ ਦੇ ਹਵਾਈ ਖੇਤਰ ਵਿਚ ਆਵਾਜਾਈ ਸ਼ੁਰੂ ਹੋ ਜਾਵੇਗੀ। ਖ਼ਾਸ ਤੌਰ 'ਤੇ ਪਾਕਿਸਾਨ ਦੇ ਇਸ ਕਦਮ ਨਾਲ ਏਅਰ ਇੰਡੀਆ ਨੂੰ ਵੰਡੀ ਰਾਹਤ ਮਿਲਣ ਦੀ ਉਮੀਦ ਹੈ। ਜਿਸ ਨੂੰ ਲਗਭਗ 491 ਕਰੋੜ ਰੁਪਏ ਦਾ ਭਾਰੀ ਵਿੰਤੀ ਨੁਕਸਾਨ ਝੱਲਣਾ ਪਿਆ ਕਿਉਂਕਿ  ਪਾਕਿਸਤਾਨ ਦੇ ਹਵਾਈ ਖੇਤਰ ਦੇ ਬੰਦ ਹੋਣ ਨਾਲ ਏਅਰ ਇੰਡੀਆ ਨੂੰ ਅਪਣੀ ਵਿਭਿੰਨ ਕੌਮਾਂਤਰੀ ਉਡਾਣਾਂ ਦਾ ਟਰੈਫਿਕ ਰੂਟ ਬਦਲਣਾ ਪਿਆ। ਪਾਕਿਸਾਨ ਨੇ ਸਾਰੀ ਏਅਰਲਾਈਨਜ਼ ਨੂੰ ਪੌਣੇ ਇੱਕ ਵਜੇ ਤੋਂ ਅਪਣੇ ਹਵਾਈ ਖੇਤਰ ਤੋਂ ਉਡਾਣ ਭਰਨ ਦੀ ਆਗਿਆ ਦਿੱਤੀ ਹੈ। ਭਾਰਤੀ ਏਅਰਲਾਈਨ ਆਪਰੇਟਰ ਛੇਤੀ ਹੀ ਪਾਕਿਸਾਨ ਦੇ ਹਵਾਈ ਖੇਤਰ ਦੀ ਵਰਤੋਂ ਸ਼ੁਰੂ ਕਰਨਗੇ। ਦੱਸ ਦੇਈਏ ਕਿ 26 ਫਰਵਰੀ ਨੂੰ ਪੁਲਵਾਮਾ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਵਿਚ ਭਾਰਤੀ ਹਵਾਈ ਸੈਨਾ ਨੇ ਬਾਲਾਕੋਟ ਵਿਚ ਜੈਸ਼ ਏ ਮੁਹੰਮਦ ਦੇ ਅੱਤਵਾਦੀ ਟਰੇਨਿੰਗ ਕੈਂਪ 'ਤੇ ਹਮਲਾ ਕੀਤਾ। ਭਾਰਤੀ ਹਵਾਈ ਫੌਜ ਨੇ ਹਮਲੇ ਤੋਂ ਬੌਖਲਾਏ ਪਾਕਿਸਤਾਨ ਨੇ ਅਪਣੇ ਹਵਾਈ ਖੇਤਰ ਨੂੰ ਭਾਰਤੀ ਉਡਾਣਾਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ।

ਹੋਰ ਖਬਰਾਂ »