ਵਾਸ਼ਿੰਗਟਨ, 16 ਜੁਲਾਈ, ਹ.ਬ. : ਅਮਰੀਕਾ ਦੀ ਰਹਿਣ ਵਾਲੀ 37 ਸਾਲਾ ਐਮਰੀ ਬਰੁਕਸ ਨੂੰ ਜਨਮ ਤੋਂ ਬਾਅਦ ਹੀ ਮਾਪਆਂ ਨੇ ਛੱਡ ਦਿੱਤਾ ਸੀ। ਜਦ ਐਮੀ ਦਾ ਜਨਮ ਹੋਇਆ ਤਾਂ ਉਸ ਦੇ ਹੱਥ  ਤੇ ਪੈਰ ਨਹੀਂ ਸਨ। ਇਸੇ ਕਾਰਨ ਉਨ੍ਹਾਂ ਦੇ ਘਰ ਵਾਲਿਆਂ ਨੇ ਉਨ੍ਹਾਂ ਹਸਪਤਾਲ ਛੱਡ ਦਿੰਤਾ।
ਮਾਪਿਆਂ ਦੇ ਛੱਡਣ ਤੋਂ ਬਾਅਦ ਪਿਟਸਬਰਗ ਦੇ ਬਰੂਕਸ ਪਰਿਵਾਰ ਨੇ ਉਨ੍ਹਾਂ ਗੋਦ ਲਿਆ। ਜਿਵੇਂ ਜਿਵੇਂ ਐਮੀ ਵੱਡੀ ਹੁੰਦੀ ਗਈ ਉਨ੍ਹਾਂ ਨੇ ਅਪਣੀ ਇਸ ਕਮਜ਼ੋਰੀ ਨੂੰ ਅਪਣੀ ਤਾਕਤ ਬਣਾਉਣ ਦੀ  ਠਾਣ ਲਈ।1
ਐਮੀ ਨੇ ਕੁਕਿੰਗ ਤੋਂ ਸਿਲਾਈ ਤੱਕ, ਫੋਟੋਗਰਾਫ਼ੀ ਅਤੇ ਡਿਜ਼ਾਈਨਿੰਗ ਕਰਨੀ ਸ਼ੁਰੂ ਕਰ ਦਿੱਤੀ। ਐਮੀ ਹੁਣ ਮੋਟੀਵੇਸ਼ਨ ਸਪੀਕਰ ਬਣ ਕੇ ਲੋਕਾਂ ਨੂੰ ਪ੍ਰੇਰਤ ਕਰ ਰਹੀ ਹੈ। ਐਮੀ ਯੂਟਿਊਬ ਚੈਨਲ 'ਹਾਓ ਡਜ਼ ਸ਼ੀ ਡੂ ਇਟ ' ਵੀ ਚਲਾਉਂਦੀ ਹੈ। ਐਮੀ ਨੇ ਕਿਹਾ, ਜਨਮ ਤੋਂ ਬਾਅਦ ਮੇਰੇ ਘਰ ਵਾਲਿਆਂ ਨੇ ਹਸਪਤਾਲ ਦੇ ਸਟਾਫ਼ ਨੂੰ ਕਿਹਾ ਸੀ ਕਿ ਮੈਨੂੰ Îਇੱਕ ਕਮਰੇ ਵਿਚ ਬੰਦ ਕਰ ਦੇਣ ਅਤੇ ਰੋਟੀ ਪਾਣੀ ਵੀ ਨਾ ਦੇਣ। ਐਮੀ ਨੇ ਦੱਸਿਆ ਕਿ ਮੈਂ ਅਪਣੇ ਮੂੰਹ, ਠੋਢੀ ਅਤੇ ਮੋਢੇ ਦੀ ਮਦਦ ਨਾਲ ਤਸਵੀਰਾਂ ਖਿੱਚਦੀ ਹਾਂ। ਖੁਦ ਦੇ ਵੀਡੀਓ ਬਣਾਉਂਦੀ ਹਾਂ। ਕੁਝ ਲੋਕ ਨੈਗਟਿਵ ਕਮੈਂਟ ਵੀ ਕਰਦੇ ਹਨ ਪਰ ਮੈਂ ਉਨ੍ਹਾਂ 'ਤੇ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੀ। ਉਹ ਸਿਲਾਈ ਨੂੰ ਅਪਣੀ ਸਭ ਤੋਂ ਵੱਡੀ ਉਪਲਬਧੀ ਮੰਨਦੀ ਹੈ। ਐਮੀ ਹੈਂਡਬੈਗ ਬਣਾ ਕੇ ਆਨਲਾਈਨ ਵੇਚਦੀ ਹੈ। 

ਹੋਰ ਖਬਰਾਂ »