ਹੈਬੋਵਾਲ, 16 ਜੁਲਾਈ, ਹ.ਬ. : ਨਸ਼ੇ ਦੀ ਆਦਲਤ ਨੇ ਇੱਕ ਲੜਕੀ ਨੂੰ ਤਸਕਰ ਬਣਾ ਦਿੱਤਾ। ਥਾਣਾ ਹੈਬੋਵਾਲ ਦੀ ਪੁਲਿਸ ਨੇ ਉਸ ਨੂੰ ਉਸ ਦੇ ਸਾਥੀ ਦੇ ਨਾਲ ਗ੍ਰਿਫ਼ਤਾਰ ਕਰਕੇ 230 ਗਰਾਮ ਨਸ਼ੀਲੇ ਪਦਾਰਥ ਬਰਾਮਦ ਕੀਤਾ। ਪੁਲਿਸ ਨੇ ਮੁਲਜ਼ਮ ਨਿਊ ਮਾਇਆ ਨਗਰ ਨਿਵਾਸੀ  ਸੰਨੀ ਅਤੇ ਨਿਊਪਟੇਲ ਨਗਰ ਨਿਵਾਸੀ ਜੋਤੀ ਦੇ ਖ਼ਿਲਾਫ਼ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ। ਥਾਣਾ ਹੈਬੋਵਾਲ ਦੇ ਐਸਐਚਓ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਬਲੋਕੀ ਰੋਡ 'ਤੇ ਨਾਕਾ ਲਾਇਆ ਸੀ। ਇਸੇ ਦੌਰਾਨ ਮੁਲਜ਼ਮ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੇ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਨਾਕੇ ਦੇ ਦੌਰਾਨ ਰੋਕ ਕੇ ਤਲਾਸ਼ੀ ਲਈ ਤਾਂ ਉਹ ਘਬਰਾ ਗਏ।  ਤਲਾਸ਼ੀ ਦੌਰਾਨ ਨਸ਼ੀਲਾ ਪਦਾਰਥ ਬਰਾਮਦ ਹੋਇਆ। ਉਹ ਦਿਹਾਤੀ ਇਲਾਕਿਆਂ ਤੋਂ ਨਸ਼ੀਲੇ ਪਾਊਡਰ ਲਿਆ ਕੇ ਮਹਾਨਗਰ ਵਿਚ ਸਪਲਾਈ ਕਰਦੇ ਸਨ। ਮੁਲਜ਼ਮ ਸੰਨੀ ਦੇ ਖ਼ਿਲਫਾ ਪਹਿਲਾਂ ਵੀ ਲੁੱਟ ਖੋਹ ਅਤੇ ਨਸ਼ਾ ਤਸਕਰੀ ਦੇ ਕਰੀਬ ਅੱਧਾ ਦਰਜਨ ਮਾਮਲੇ ਦਰਜ ਹਨ।

ਹੋਰ ਖਬਰਾਂ »