ਸਿਡਨੀ, 16 ਜੁਲਾਈ, ਹ.ਬ. : ਆਸਟ੍ਰੇਲੀਆ 'ਚ ਚਾਰ ਬੱਚਿਆਂ ਨੇ ਮਸਤੀ ਲਈ ਨਾ ਸਿਰਫ਼ ਇਕ ਕਾਰ ਚੋਰੀ ਕੀਤੀ ਬਲਕਿ ਉਸ 'ਚ ਇਕ ਹਜ਼ਾਰ ਕਿਲੋਮੀਟਰ ਦਾ ਸਫ਼ਰ ਵੀ ਤੈਅ ਕਰ ਲਿਆ, 10 ਤੋਂ 14 ਸਾਲ ਤਕ ਦੇ ਇਨ੍ਹਾਂ ਬੱਚਿਆਂ 'ਚ ਇਕ ਲੜਕੀ ਵੀ ਸ਼ਾਮਲ ਸੀ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ, ਕਵੀਨਜ਼ਲੈਂਡ ਸੂਬੇ ਦੇ ਰਾਕਹੈਂਪਟਨ ਸ਼ਹਿਰ ਤੋਂ ਸ਼ਨਿਚਰਵਾਰ ਨੂੰ ਇਨ੍ਹਾਂ ਬੱਚਿਆਂ ਨੇ ਪਹਿਲਾਂ ਇਕ ਰਿਸ਼ਤੇਦਾਰ ਦੀ ਕਾਰ ਚੋਰੀ ਕੀਤੀ ਤੇ ਫਿਰ ਰੁਪਏ ਪੈਸੇ ਤੇ ਮੱਛੀ ਫੜਨ ਵਾਲੇ ਕਾਂਟੇ ਲੈ ਕੇ ਗੁਆਂਢੀ ਸੂਬੇ ਨਿਊ ਸਾਊਥ ਵੇਲਸ ਵੱਲ ਨਿਕਲ ਪਏ। ਇਕ ਬੱਚੇ ਵੱਲੋਂ ਇਸ ਦੀ ਸੂਚਨਾ ਘਰ ਦਿੱਤੇ ਜਾਣ ਨਾਲ ਉਨ੍ਹਾਂ ਦੇ ਕਾਰਨਾਮੇ ਦਾ ਪਤਾ ਲੱਗਾ। ਪੁਲਿਸ ਨੇ ਉਨ੍ਹਾਂ ਨੂੰ ਐਤਵਾਰ ਰਾਤ ਇਕ ਹਜ਼ਾਰ ਕਿਲੋਮੀਟਰ ਦੂਰ ਗ੍ਰਾਫਟਨ ਸ਼ਹਿਰ 'ਚ ਫੜਿਆ, ਜਾਂਚ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਘਰੋਂ ਨਿਕਲਣ ਮਗਰੋਂ ਉਨ੍ਹਾਂ ਨੇ ਵਾਰੀ-ਵਾਰੀ ਕਾਰ ਚਲਾਈ। ਇਨ੍ਹਾਂ ਬੱਚਿਆਂ 'ਚ ਇਕ ਮੁੰਡੇ ਦੀ ਉਮਰ 14 ਸਾਲ, ਦੋ ਮੁੰਡਿਆਂ ਦੀ 13 ਸਾਲ ਤੇ ਕੁੜੀ ਦੀ ਉਮਰ ਸਿਰਫ਼ 10 ਸਾਲ ਹੈ।

ਹੋਰ ਖਬਰਾਂ »