ਨਗਰ 16 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਬਠਿੰਡਾ ਪੁਲਿਸ ਨੇ ਸੂਬੇ 'ਚ ਚੱਲ ਰਹੇ ਇੱਕ ਗ਼ੈਰ-ਕਾਨੂੰਨੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਸ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਨਸ਼ੀਲੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਹਨ। ਮੁਲਜ਼ਮ ਦੀ ਪਛਾਣ ਪਰਦੀਪ ਗੋਇਲ ਦੇ ਰੂਪ 'ਚ ਹੋਈ ਹੈ ਅਤੇ ਉਹ ਦਵਾਈਆਂ ਦਾ ਕਾਰੋਬਾਰੀ ਸੀ। ਪੁਲਿਸ ਨੇ ਉਸ ਕੋਲੋਂ ਨਸ਼ੀਲੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਹਨ। ਇਸ ਸੰਬੰਧੀ ਗੁਰਪ੍ਰੀਤ ਕੌਰ ਦਿਉ ਏ. ਡੀ. ਜੀ. ਪੀ. (ਐੱਸ. ਟੀ. ਐੱਫ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਦੀਪ ਗੋਇਲ ਸਾਲ 2007 ਤੋਂ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰ ਰਿਹਾ ਸੀ। ਪਰਦੀਪ ਗੋਇਲ ਜਿਸ ਕੋਲ ਪਹਿਲਾਂ ਮੈਡੀਕਲ ਸਟੋਰ ਦਾ ਦੋ ਵਾਰ ਲਾਇਸੈਂਸ ਵੀ ਰਹਿ ਚੁੱਕਾ ਹੈ ਅਤੇ ਆਪਣਾ ਲਾਇਸੈਂਸ ਰੱਦ ਹੋਣ ਮਗਰੋਂ ਉਹ ਰਿਸ਼ਤੇਦਾਰ ਦੇ ਲਾਇਸੈਂਸ 'ਤੇ ਦਿੱਲੀ ਤੋਂ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰ ਰਿਹਾ ਸੀ। ਦਿਉ ਨੇ ਅੱਗੇ ਦੱਸਿਆ ਕਿ ਪੁਲਿਸ ਵਲੋਂ ਪਹਿਲਾਂ ਸੋਨੂੰ ਨਾਂ ਦੇ ਨੌਜਵਾਨ ਨੂੰ ਲੱਖਾਂ ਦੀ ਤਾਦਾਦ 'ਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਸੀ ਅਤੇ ਉਸੇ ਕੋਲੋਂ ਪੁੱਛਗਿੱਛ ਕਰਨ ਮਗਰੋਂ ਪਰਦੀਪ ਗੋਇਲ ਦੀ ਸ਼ਮੂਲੀਅਤ ਸਾਹਮਣੇ ਆਈ ਹੈ।

ਹੋਰ ਖਬਰਾਂ »