ਪਠਾਨਕੋਟ, 16 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪਠਾਨਕੋਟ-ਡਲਹੌਜ਼ੀ ਰੋਡ 'ਤੇ ਪਿੰਡ ਛੱਤਵਾਲ ਨੇੜੇ ਬੀਤੀ ਰਾਤ ਹਿਮਾਚਲ ਰੋਡਵੇਜ਼ ਦੀ ਬੱਸ ਅਤੇ ਈਓਨ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਕਾਰ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਤੀਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।  ਜ਼ਖਮੀ ਵਿਅਕਤੀ ਨੂੰ ਅਮਨਦੀਪ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਦਰਬਾਰੀ ਲਾਲ ਅਤੇ ਉਂਕਾਰ ਸਿੰਘ ਵਾਸੀ ਮਾਮੂਨ ਵਜੋਂ ਹੋਈ ਹੈ। ਵਿਜੇ ਕੁਮਾਰ ਦੀ ਹਾਲਾਤ ਗੰਭੀਰ ਹੈ। 
ਬੱਸ ਪਠਾਨਕੋਟ ਤੋਂ ਚੰਬਾ ਜਾ ਰਹੀ ਸੀ ਅਤੇ ਇਸੇ ਦੌਰਾਨ ਇਹ ਹਾਦਸਾ ਵਾਪਰਿਆ। ਕਾਰ 'ਚ ਤਿੰਨ ਲੋਕ ਸਵਾਰ ਸਨ ਅਤੇ ਟੱਕਰ ਤੋਂ ਬਾਅਦ ਕਾਰ ਬੁਰੀ ਤਰ•ਾਂ ਨੁਕਸਾਲੀ ਗਈ। ਲੋਕਾਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਅਤੇ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਾਇਆ। ਇੱਥੇ ਇਲਾਜ ਦੌਰਾਨ ਦੋ ਲੋਕਾਂ ਨੇ ਦਮ ਤੋੜ ਦਿੱਤਾ, ਜਦਕਿ ਇੱਕ ਅਜੇ ਵੀ ਜੇਰੇ ਇਲਾਜ ਹੈ। ਕਾਰ ਗੁਰਦਾਸਪੁਰ ਦੇ ਪਿੰਡ ਦੋਰਾਂਗਲਾ ਡੁੰਗਰੀ ਵਾਸੀ ਜਿਵੇ ਚਲਾ ਰਿਹਾ ਸੀ। ਥਾਣਾ ਮਾਮੂਨ ਇੰਚਾਰਜ ਹਰਪ੍ਰੀਤ ਕੌਰ ਨੇ ਦੱਸਿਆ ਕਿ ਦੋਵਾਂ ਵਾਹਨਾਂ ਨੂੰ ਕਬਜ਼ੇ 'ਚ ਲਿਆ ਗਿਆ ਹੈ। ਦੋ ਬੰਦਿਆਂ ਦੀ ਮੌਤ ਹੋ ਚੁਕੀ ਹੈ ਤੇ ਵਿਜੇ ਦੀ ਹਾਲਾਤ ਗੰਭੀਰ ਹੋਣ ਕਾਰਨ ਉਹ ਹਾਲੇ ਬਿਆਨ ਨਹੀਂ ਦੇ ਪਾ ਰਿਹਾ। 

ਹੋਰ ਖਬਰਾਂ »