ਇਸ ਹਫਤੇ ਤਾਪਮਾਨ 44 ਡਿਗਰੀ ਤੱਕ ਹੋਏਗਾ ਮਹਿਸੂਸ

ਬਰੈਂਪਟਨ, 16 ਜੁਲਾਈ (ਵਿਸ਼ੇਸ਼ ਪ੍ਰਤੀਨਿਧ) :ਇੱਕ ਪਾਸੇ ਜਿੱਥੇ ਉੱਤਰੀ ਭਾਰਤ ਵਿੱਚ ਗਰਮੀ ਦਾ ਪ੍ਰਕੋਪ ਜਾਰੀ ਹੈ ਹਾਲਾਂਕਿ ਕੁਝ ਹਿੱਸਿਆਂ ਚ ਪਏ ਮੀਂਹ ਨੇ ਕੁਝ ਰਾਹਤ ਜ਼ਰੂਰ ਦਵਾਈ ਹੈ ਪਰ ਜੇਕਰ ਗੱਲ ਕਈਏ ਕੈਨੇਡਾ ਦੇ ਮਿਨੀ ਪੰਜਾਬ ਬਰੈਂਪਟਨ ਦੀ ਤਾਂ ਇੱਥੈ ਇਸ ਵੇਲੇ ਗਰਮੀ ਦਾ ਆਲਮ ਪੰਜਾਬ ਨਾਲੋਂ ਵੀ ਕਿਤੇ ਜ਼ਿਆਦਾ ਸਤਾ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਹਫਤੇ ਤਾਪਮਾਨ 44 ਡਿਗਰੀ ਤੱਕ ਮਹਿਸੂਸ ਕੀਤਾ ਜਾਵੇਗਾ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਤਾਪਮਾਨ 29 ਡਿਗਰੀ ਸੀ ਪਰ ਮਹਿਸੂਸ 32 ਗਿਸਰੀ ਦੇ ਕਰੀਬ ਹੋ ਰਿਹਾ ਸੀ। ਉੱਥੇ ਹੀ 18 ਜੁਲਾਈ ਨੂੰ ਤਾਪਮਾਨ 30 ਡਿਗਰੀ ਹੋਏਗਾ ਜਦਕਿ ਮਹਿਸੂਸ 40 ਡਿਗਰੀ ਤੱਕ ਹੋਏਗਾ। ਉੱਥੇ ਹੀ 19 ਜੁਲਾਈ ਨੂੰ ਤਾਪਮਾਨ ਰਿਕਾਰਡ ਤੋੜਦੇ ਹੋਏ 44 ਡਿਗਰੀ ਮਹਿਸੂਸ ਕੀਤਾ ਜਾਏਗਾ।ਲੋਕਾਂ ਨੂੰ ਖਾਸ ਤੌਰ ਤੇ ਗਰਮੀ ਦੇ ਮੌਸਮ ਵਿੱਚ ਹਿਰਾਇਤਾਂ ਜਾਰੀ ਕੀਤੀਆਂ ਗਈਆਂ ਹਨ । ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ, ਧੁੱਪ ਵਿੱਚ ਬਿਨ•ਾਂ ਕੰਮ ਦੇ ਬਾਹਰ ਨਾ ਨਿਕਲਣ ਦੀ ਹਿਦਾਇਤ ਜਾਰੀ ਕੀਤੀ ਗਈ ਹੈ। 

ਹੋਰ ਖਬਰਾਂ »