ਟੋਰਾਂਟੋ ਨੂੰ ਮਿਲਿਆ ਦੂਜਾ ਸਥਾਨ

ਵੈਨਕੂਵਰ, 16 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮਕਾਨਾਂ ਦੇ ਕਿਰਾਏ ਲਗਾਤਾਰ ਵਧਣ ਕਾਰਨ ਪ੍ਰਮੁੱਖ ਸ਼ਹਿਰਾਂ ਵਿਚ ਰਿਹਾਇਸ਼ ਰੱਖਣੀ ਬੇਹੱਦ ਮੁਸ਼ਕਲ ਹੁੰਦੀ ਜਾ ਰਹੀ ਹੈ। ਮਕਾਨ ਕਿਰਾਏ ਦੇ ਮਾਮਲੇ ਵਿਚ ਵੈਨਕੂਵਰ ਸਭ ਤੋਂ ਮਹਿੰਗ ਸ਼ਹਿਰ ਬਣ ਗਿਆ ਹੈ ਪਰ ਟੋਰਾਂਟੋ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ ਵੀ ਮਕਾਨਾਂ ਦੇ ਕਿਰਾਏ ਅਸਮਾਨ ਛੋਹ ਰਹੇ ਹਨ। ਵੈਨਕੁਵਰ ਵਿੱਚ ਜੂਨ ਮਹੀਨੇ ਦੌਰਾਨ 2 ਬੈਡ ਰੂਮ ਵਾਲੇ ਮਕਾਨ ਦਾ ਔਸਤ ਕਿਰਾਇਆ 2833 ਡਾਲਰ ਰਿਹਾ, ਜੋ ਕਿ ਦੇਸ਼ ਦਾ ਸਭ ਤੋਂ ਮਹਿੰਗਾ ਮੰਨਿਆ ਜਾ ਰਿਹਾ ਹੈ। ਹਾਊਸ-ਹੰਟਿੰਗ ਵੈਬਸਾਈਟ 'ਰੈਂਟਲਸ ਡਾਟ ਸੀਏ' ਨੇ ਆਪਣੀ ਮਹੀਨਾਵਾਰ ਰਿਪੋਰਟ ਜਾਰੀ ਕਰਦਿਆਂ ਦੱਸਿਆ ਹੈ ਕਿ ਵੈਨਕੁਵਰ ਵਿਚ 1 ਬੈਡਰੂਮ ਵਾਲੇ ਮਕਾਨ ਦਾ ਕਿਰਾਇਆ 1990 ਡਾਲਰ ਰਿਹਾ। ਦੂਜੇ ਪਾਸੇ ਟੋਰਾਂਟੋ ਵਿਖੇ 2 ਬੈਡਰੂਮ ਸੈੱਟ ਵਾਲੇ ਇੱਕ ਮਕਾਨ ਦਾ ਔਸਤ ਕਿਰਾਇਆ 2266 ਡਾਲਰ ਚੱਲ ਰਿਹਾ ਹੈ। ਰੈਂਟਲ ਡਾਟ ਸੀਏ ਮੁਤਾਬਕ ਕਿਰਾਇਆ ਮਾਮਲੇ ਵਿੱਚ ਕੈਨੇਡਾ ਦੀਆਂ 10 ਸਭ ਤੋਂ ਮਹਿੰਗੀਆਂ ਥਾਵਾਂ ਵਿੱਚੋਂ 9 ਇਕੱਲੇ ਗਰੇਟਰ ਟੋਰਾਂਟੋ ਏਰੀਆ ਵਿਖੇ ਸਥਿਤ ਹਨ। ਇਸ ਤੋਂ ਇਲਾਵਾ ਸੂਚੀ ਵਿੱਚ ਬਰਨਬੀ 11ਵੇਂ ਨੰਬਰ 'ਤੇ ਰਿਹਾ ਜਿੱਥੇ ਇੱਕ ਬੈਡਰੂਮ ਸੈੱਟ ਦਾ ਕਿਰਾਇਆ 1556 ਡਾਲਰ ਅਤੇ 2 ਬੈਡਰੂਮ ਸੈੱਟ ਦਾ ਕਿਰਾਇਟਾ 2326 ਡਾਲਰ ਚੱਲ ਰਿਹੈ।

ਹੋਰ ਖਬਰਾਂ »