ਨਵੀਂ ਦਿੱਲੀ, 17 ਜੁਲਾਈ, ਹ.ਬ. : ਦੁਨੀਆ ਦੇ ਅਮੀਰਾਂ ਵਿਚ ਸ਼ਾਮਲ ਅਮੇਜ਼ਨ ਕੰਪਨੀ ਦੇ ਸੰਸਥਾਪਕ ਅਤੇ ਸੀਈਓ ਜੈਫ ਬੇਜੋਸ ਅਪਣੀ ਪ੍ਰੇਮਿਕਾ ਲਾਰੇਨ ਸਾਂਚੇਜ ਦੇ ਨਾਲ ਵਿੰਬਲਡਨ ਟੈਨਿਸ ਪੁਰਸ਼ਾਂ ਦੇ ਸਿੰਗਲਸ ਫਾਈਨਲ ਮੁਕਾਬਲੇ ਵਿਚ ਦਿਖੇ। ਸਾਬਕਾ ਟੀਵੀ ਐਂਕਰ ਲਾਰੇਨ ਸਾਂਚੇਜ ਦੇ ਨਾਲ ਅਪਣੇ ਰਿਸ਼ਤੇ ਦੇ ਐਲਾਨ ਤੋਂ ਬਾਅਦ ਬੇਜੋਸ ਪਹਿਲੀ ਵਾਰ ਉਨ੍ਹਾਂ ਦੇ ਨਾਲ ਜਨਤਕ ਤੌਰ 'ਤੇ ਦਿਖੇ। ਉਹ ਰਾਇਲ ਫੈਮਿਲੀ ਦੇ ਮੈਂਬਰਾਂ ਦੇ ਪਿੱਛੇ ਵਾਲੀ ਸੀਟ 'ਤੇ ਬੈਠੇ ਸੀ।ਲਾਰੇਨ ਸਾਂਚੇਜ ਹਾਲੀਵੁਡ ਟੈਲੰਟ ਏਜੰਟ ਪੈÎਟ੍ਰਿਕ ਵਾਈਟਸੇਲ ਦੀ ਪਤਨੀ ਹੈ। ਲਾਰੇਨ ਟੀਵੀ ਪ੍ਰਜੈਂਟਰ ਦੇ ਨਾਲ ਹੈਲੀਕਾਪਟਰ ਪਾਇਲਟ ਵੀ ਹੈ।  ਸਾਂਚੇਜ ਨੇ 14 ਸਾਲ ਪਹਿਲਾਂ ਪੈਟ੍ਰਿਕ ਵਾਈਟਸੇਲ ਨਾਲ ਵਿਆਹ ਕੀਤਾ ਸੀ। ਵਾਈਟਸੇਲ ਹਾਲੀਵੁਡ  ਟੈਲੰਟ ਏਜੰਸੀ  ਡਬਲਿਊਐਮਈ ਦੇ ਸੀਈਓ ਹਨ। ਪੈÎਟ੍ਰਿਕ ਵਾਈਟਸੇਲ ਜੈਫ ਬੇਜੋਸ ਦੇ ਚੰਗੇ ਦੋਸਤ ਮੰਨੇ ਜਾਂਦੇ ਹਨ। ਸਾਂਚੇਜ ਦਾ ਅਪਣੇ ਪਤੀ ਨਾਲ ਰਿਸ਼ਤਾ ਖਤਮ ਹੋ ਚੁੱਕਾ ਹੈ।ਨੈਸ਼ਨਲ ਇੰਕਵਾਇਰਰ ਮੁਤਾਬਕ ਜੈਫ ਬੇਜੋਸ ਨੇ ਲਾਰੇਜ ਸਾਂਚੇਚ ਨੂੰ ਅਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਇੱਕ ਐਸਐਮਐਸ ਕੀਤਾ ਸੀ। ਬੇਜੋਸ ਦੋ ਸਾਲ ਪਹਿਲਾਂ ਵਾਈਟਸੇਲ ਦੇ ਜ਼ਰੀਏ ਹੀ ਸਾਂਚੇਜ ਨੂੰ ਮਿਲੇ ਸੀ। ਇਸ ਤੋਂ ਬਾਅਦ ਬੇਜੋਸ ਅਤੇ ਸਾਂਚੇਜ ਦੀ ਨਜ਼ਦੀਕੀਆਂ ਵਧਦੀ ਗਈ। ਪੈਟ੍ਰਿਕ ਵਾਈਟਸੇਲ  ਨਾਲ ਉਨ੍ਹਾਂ ਦਾ ਵਿਆਹ 2005 ਵਿਚ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਪਿਛਲੇ ਸਾਲ ਸਤੰਬਰ ਵਿਚ ਜੈਫ ਅਤੇ ਸਾਂਚੇਜ ਨੂੰ ਮਿਆਮੀ ਵਿਚ ਇਕੱਠੇ ਦੇਖਿਆ ਗਿਆ ਸੀ। ਬੇਜੋਸ ਅਤੇ ਮੈਕੇਂਜੀ ਦਾ ਤਲਾਕ ਤੈਅ ਹੋਣ ਦੇ ਅਗਲੇ ਹੀ ਦਿਨ ਲਾਰੇਂਨ ਸਾਂਚੇਜ ਨੇ ਵੀ ਤਲਾਕ ਦੀ ਅਰਜ਼ੀ ਲਗਾ ਦਿੱਤੀ ਸੀ।  ਗੌਰਤਲਬ ਹੈ ਕਿ ਬੇਜੋਸ ਨੇ ਸਾਂਚੇਜ ਨਾਲ ਰਿਸ਼ਤੇ ਦਾ ਐਲਾਨ ਇਸ ਸਾਲ ਜਨਵਰੀ ਵਿਚ ਕੀਤਾ ਸੀ। ਇਸ ਤੋਂ ਪਹਿਲਾਂ ਬੇਜੋਸ ਨੇ ਮੈਕੇਂਜੀ ਨਾਲ ਤਲਾਕ ਲੈਣ ਦਾ ਐਲਾਨ ਕਰ ਦਿੱਤਾ ਸੀ।

ਹੋਰ ਖਬਰਾਂ »