ਪਟਿਆਲਾ, 17 ਜੁਲਾਈ, ਹ.ਬ. : ਸਨੌਰੀ ਅੱਡੇ ਦੇ ਦੇਵੀਗੜ੍ਹ ਰੋਡ 'ਤੇ ਸੋਮਵਾਰ ਰਾਤ 9 ਵਜੇ ਇੱਕ ਟਰੱਕ ਡਰਾਈਵਰ ਨੂੰ ਸਾਨ੍ਹ ਨੇ ਸਿੰਙਾਂ 'ਤੇ ਚੁੱਕ ਕੇ ਪਟਕਾ ਕੇ ਮਾਰਿਆ। ਇੰਨਾ ਹੀ ਨਹੀਂ ਸਿੰਙ ਉਸ ਦੀ ਛਾਤੀ ਵਿਚ ਵੜ ਗਏ। ਗੰਭੀਰ ਹਾਲਤ ਵਿਚ ਰਜਿੰਦਰਾ ਹਸਪਤਾਲ ਪਹੁੰਚਾਏ ਗਏ ਜ਼ਖਮੀ ਨੇ ਦਮ ਤੋੜ ਦਿੱਤਾ। ਡਾਕਟਰਾਂ ਨੇ ਪੋਸਟਮਾਰਟਮ ਤੋਂ ਬਾਅਦ ਦੱਸਿਆ ਕਿ ਸਿੰਙ ਛਾਤੀ ਵਿਚ ਲੱਗਿਆ ਸੀ। ਇਸ ਦੇ ਕਾਰਨ  ਵਿਅਕਤੀ ਦੇ ਫੇਫੜੇ ਫਟ ਗਏ ਸੀ ਜੋ ਮੌਤ ਦਾ ਕਾਰਨ ਬਣ ਗਏ। ਈਸ਼ਵਰ ਨਗਰ ਦਾ ਅਮਰੀਕ ਸਿੰਘ ਟਰੱਕ ਚਲਾਉਂਦਾ ਸੀ।  ਯੂਨੀਅਨ ਵਿਚ ਟਰੱਕ ਖੜ੍ਹਾ ਕਰਨ ਤੋਂ ਬਾਅਦ ਉਹ ਰੋਡ ਦੀ ਇੱਕ ਸਾਈਡ 'ਤੇ ਖੜ੍ਹਾ ਸੀ। ਜਿਵੇਂ ਹੀ ਉਹ ਬਾਈਕ 'ਤੇ ਬੈਠਣ ਲੱਗਿਆ, ਸਾਹਮਣੇ ਤੋਂ ਆਏ ਸਾਨ੍ਹ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ। ਪਰਿਵਾਰ ਨੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਦੇਵੀਗੜ੍ਹ ਰੋਡ 'ਤੇ ਲਾਸ਼ ਰੱਖ ਕੇ ਜਾਮ ਲਗਾ Îਦਿੱਤਾ। ਸ਼ਾਮ ਪੰਜ ਵਜੇ ਤੋ ਰਾਤ ਸੱਤ ਵਜੇ ਤੱਕ ਚਲੇ ਧਰਨੇ ਤੋ ਬਾਅਦ ਅਧਿਕਾਰੀਆਂ ਦੇ ਭਰੋਸੇ 'ਤੇ ਘਰ ਵਾਲੇ ਸਸਕਾਰ ਦੇ ਲਈ ਤਿਆਰ ਹੋ ਗਏ।

ਹੋਰ ਖਬਰਾਂ »