ਵਾਸ਼ਿੰਗਟਨ, 17 ਜੁਲਾਈ, ਹ.ਬ. : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਥਾਨਕ ਘੱਟ ਗਿਣਤੀ ਭਾਈਚਾਰੇ ਦੀ ਡੈਮੋਕਰੇਟ ਮਹਿਲਾ ਸਾਂਸਦਾਂ ਦੇ ਸਮੂਹ 'ਤੇ ਮੰਗਲਵਾਰ ਨੂੰ ਅਪਣਾ ਹਮਲਾ ਜਾਰੀ ਰੱਖਦੇ ਹੋਏ ਕਿਹਾ ਕਿ ਜੋ ਅਮਰੀਕਾ ਨਾਲ ਨਫਰਤ ਕਰਦੇ ਹਨ, ਉਨ੍ਹਾਂ ਦੇਸ਼ ਛੱਡ ਦੇਣਾ ਚਾਹੀਦਾ। ਟਰੰਪ ਨੇ ਟਵੀਟ ਵਿਚ ਕਿਹਾ, ਸਾਡਾ ਦੇਸ਼ ਆਜ਼ਾਦ, ਖੂਬਸੂਰਤ ਅਤੇ ਬਹੁਤ ਸਫਲ ਹੈ। ਜੇਕਰ ਆਪ ਸਾਡੇ ਦੇਸ਼ ਨਾਲ ਨਫਰਤ ਕਰਦੇ ਹਨ ਜਾਂ ਤੁਸੀਂ Îਇੱਥੇ ਖੁਸ਼ ਨਹੀਂ ਹਨ ਤਾਂ ਆਪ ਜਾ ਸਕਦੇ ਹਨ। 
ਟਰੰਪ ਨੇ ਟਵੀਟ ਦੀ ਲੜੀ ਵਿਚ ਅਪਣੀ ਪਹਿਲੀ ਕੀਤੀ ਗਈ ਟਵੀਟ ਵਾਲੀ ਟਿੱਪਣੀਆਂ ਦਾ ਬਚਾਅ ਕੀਤਾ ਅਤੇ ਸੰਸਦ ਦੀ ਮਹਿਲਾਵਾਂ ਨੂੰ ਨਿਸ਼ਾਨਾ ਬਣਾÎÂਆ। ਸਾਂਸਦ ਉਨ੍ਹਾਂ ਦੀ ਨਸਲੀ ਟਿੱਪਣੀਆਂ ਦੀ ਨਿੰਦਾ ਕਰਨ ਵਾਲੇ ਇੱਕ ਮਤੇ 'ਤੇ ਮਤਦਾਨ ਕਰਨ ਦੀ ਯੋਜਨਾ ਬਣਾ  ਰਹੇ ਹਨ। ਟਰੰਪ ਨੇ ਇਨ੍ਹਾਂ ਆਲੋਚਨਾਵਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ, ਉਹ ਟਵੀਟਸ ਨਸਲੀ ਨਹੀਂ ਹਨ। ਮੇਰੀ ਰਗਾਂ ਵਿਚ ਨਸਲੀ ਦੁਰਭਾਵਨਾ ਦਾ ਖੂਨ ਨਹੀਂ ਹੈ। 
ਟਰੰਪ ਨੇ ਡੈਮੋਕਰੇਟ ਸਾਂਸਦਾਂ ਦੇ ਮਤਦਾਨ ਦੀ ਯੋਜਨਾ ਦੀ ਵੀ ਖਿੱਲੀ ਉਡਾਈ ਅਤੇ ਕਿਹਾ ਕਿ ਰਿਪਬਲਿਕਨ ਪਾਰਟੀ ਨੂੰ ਅਜਿਹੇ ਵਿਚ ਕੋਈ ਕਮਜ਼ੋਰੀ ਜ਼ਾਹਰ ਨਹੀਂ ਕਰਨੀ ਚਾਹੀਦੀ ਅਤੇ ਉਨ੍ਹਾਂ ਦੇ ਜਾਲ ਵਿਚ ਫਸਣ ਤੋਂ ਬਚਣਾ ਚਾਹੀਦਾ। ਉਧਰ, ਡੈਮੋਕਰੇਟ ਸਾਂਸਦਾਂ ਨੇ ਟਰੰਪ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਟਰੰਪ ਦੀ ਟਿੱਪਣੀਆਂ ਨਸਲੀ ਹਨ। ਡੈਮੋਕਰੇਟ ਸਾਂਸਦਾਂ ਨੇ ਕਿਹਾ ਕਿ ਟਰੰਪ ਦੇ ਕਥਿਤ ਨਸਲੀ ਟਵੀਟ ਉਨ੍ਹਾਂ ਦੇ ਸਾਂਸਦਾਂ ਮਿਨੀਸੋਟਾ ਦੀ ਇਲਹਾਨ ਉਮਰ, ਨਿਊਯਾਰਕ ਦੀ ਅਲੈਕਜੈਡਰੀਆ ਓਕਸਿਓ-ਕਾਰਤੇਜ, ਮਿਸ਼ੀਗਨ ਦੀ ਰਾਸ਼ਿਦਾ ਤਲਾਈਬ ਅਤੇ ਮੈਸਾਚੁਸੈਟਸ ਦੀ ਅਯਾਨਾ ਪ੍ਰੈਸਲੀ ਨੂੰ ਲੈ ਕੇ ਕਹੇ ਗਏ ਸੀ।

ਹੋਰ ਖਬਰਾਂ »