ਸਈਦ ਨੂੰ ਗੁਜਰਾਂਵਾਲਾ ਜਾਣ ਵੇਲੇ ਕਾਊਂਟਰ ਟੇਰਰਿਜ਼ਮ ਵਿਭਾਗ ਨੇ ਗ੍ਰਿਫ਼ਤਾਰ ਕੀਤਾ

  1. ਲਾਹੌਰ ਤੋਂ ਗੁਰਾਂਵਾਲਾ ਜਾਣ ਵੇਲੇ ਹੋਈ ਗ੍ਰਿਫ਼ਤਾਰੀ, ਕਾਊਂਟਰ ਟੈਰੋਰਿਜ਼ਮ ਵਿਭਾਗ ਦੇ ਅਧਿਕਾਰੀਆਂ ਨੇ ਕੀਤਾ ਗ੍ਰਿਫ਼ਤਾਰ, ਗ੍ਰਿਫ਼ਤਾਰੀ ਮਗਰੋਂ ਹਾਫਿਜ਼ ਸਈਦ ਨੂੰ ਜੇਲ• ਭੇਜਿਆ, ਜਮਾਤ ਉਦ ਦਾਵਾ ਦਾ ਸਰਗਨਾ ਹੈ ਹਾਫ਼ਿਜ਼ ਸਈਦ, ਹਾਫ਼ਿਜ਼ ਨੂੰ 2009 ਦੇ ਇਕ ਮਾਮਲੇ 'ਚ ਕੀਤਾ ਗਿਆ ਗ੍ਰਿਫ਼ਤਾਰ, ਕੌਮਾਂਤਰੀ ਦਬਾਅ ਮਗਰੋਂ ਪਾਕਿਸਤਾਨ ਨੇ ਚੁੱਕਿਆ ਕਦਮ, ਅਮਰੀਕਾ ਨੇ ਹਾਫ਼ਿਜ਼ ਸਈਦ ਨੂੰ ਵਿਸ਼ਵੀ ਅੱਤਵਾਦੀ ਐਲਾਨ ਰੱਖਿਐ

ਇਸਲਾਮਾਬਾਦ, 17 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦੇ ਅਤਿ ਲੋੜੀਂਦੇ ਅੱਤਵਾਦੀ ਅਤੇ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਨੂੰ ਪਾਕਿਸਤਾਨ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕਰ ਕੇ ਉਸ ਨੂੰ ਜੇਲ• ਭੇਜ ਦਿੱਤਾ ਗਿਆ। ਅੱਤਵਾਦੀ ਹਾਫ਼ਿਜ਼ ਸਈਦ ਨੂੰ ਗੁਜਰਾਂਵਾਲਾ ਜਾਣ ਵੇਲੇ ਕਾਊਂਟਰ ਟੇਰਿਜ਼ਮ ਵਿਭਾਗ ਨੇ ਗ੍ਰਿਫ਼ਤਾਰ ਕੀਤਾ। ਹਾਲਾਂਕਿ ਪਾਕਿਸਤਾਨ ਦੀ ਇਸ ਕਾਰਵਾਈ ਦਾ ਬਹੁਤਾ ਭਰੋਸਾ ਨਹੀਂ ਕੀਤਾ ਜਾ ਸਕਦਾ। ਕਿਉਂਕਿ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਨੇ ਹਾਫ਼ਿਜ਼ ਸਈਦ ਦੀ ਗ੍ਰਿਫ਼ਤਾਰੀ ਦਿਖਾ ਕੇ ਅਮਰੀਕਾ ਦੀ ਜੇਬ 'ਚੋਂ ਪੈਸੇ ਕੱਢਵਾਉਣੇ ਨੇ ਤੇ ਜਦੋਂ ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦ ਰੋਕਥਾਮ ਲਈ ਫੰਡ ਦੇ ਦਿੱਤਾ, ਹਾਫ਼ਿਜ਼ ਸਈਦ ਮੁੜ ਖੁੱਲ•ਾ ਘੁੰਮੇਗਾ। ਹਾਫ਼ਿਜ਼ ਸਈਦ ਨੂੰ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਫੰਡ ਲਈ ਕਈ ਵਾਰ ਯੂਜ਼ ਕਰ ਚੁਕਿਆ ਹੈ ਪਰ ਉਸ ਵਿਰੁੱਧ ਪ੍ਰਭਾਵੀ ਕਦਮ ਕਦੇ ਵੀ ਨਹੀਂ ਚੁਕਿਆ। ਖ਼ਬਰ ਇਹ ਵੀ ਹੈ ਕਿ ਪਾਕਿਸਤਾਨ ਨੇ ਹਾਫ਼ਿਜ਼ ਸਈਦ ਨੂੰ ਇਸ ਕਰ ਕੇ ਗ੍ਰਿਫ਼ਤਾਰ ਕੀਤਾ ਕਿਉਂਕਿ ਉਸ ਨੂੰ ਫਾਈਨੈਂਸ਼ਲ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਤੋਂ ਬਲੈਕ ਲਿਸਟ ਹੋਣ ਦਾ ਡਰ ਹੈ। 

ਹੋਰ ਖਬਰਾਂ »