ਨਵੀਂ ਦਿੱਲੀ, 19 ਜੁਲਾਈ, ਹ.ਬ. : ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਦੱਸਿਆ ਕਿ ਉਨ੍ਹਾਂ ਕੋਲ ਮੌਜੂਦ ਜਾਣਕਾਰੀ ਅਨੁਸਾਰ  31 ਮਈ 2019 ਤੱਕ ਵਿਦੇਸ਼ੀ ਜੇਲ੍ਹਾਂ ਵਿਚ ਬੰਦ 8,189 ਭਾਰਤੀ ਕੈਦੀ ਬੰਦ ਸਨ। ਇਨ੍ਹਾਂ ਵਿਚ ਵਿਚਾਰਅਧੀਨ ਕੈਦੀ ਵੀ ਸ਼ਾਮਲ ਹਨ। ਮੁਰਲੀਧਰਨ ਨੇ ਰਾਜ ਸਭਾ ਵਿਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿਚ ਦੱਸਿਆ ਕਿ ਸਾਊਦੀ ਅਰਬ ਦੀਆਂ ਜੇਲ੍ਹਾਂ ਵਿਚ 1,811 ਭਾਰਤੀ ਕੈਦੀ ਬੰਦ ਹਨ। ਸੰਯੁਕਤ ਅਰਬ ਅਮੀਰਾਤ ਦੀਆਂ ਜੇਲ੍ਹਾਂ ਵਿਚ 1392 ਅਤੇ ਨੇਪਾਲ ਦੀਆਂ ਜੇਲ੍ਹਾਂ ਵਿਚ 1160 ਭਾਰਤੀ ਕੈਦੀ ਬੰਦ ਹਨ। ਵਿਦੇਸ਼ ਰਾਜ ਮੰਤਰੀ ਅਨੁਸਾਰ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ 48 ਭਾਰਤੀ ਕੈਦੀਆਂ ਦੇ ਬੰਦ ਹੋਣ ਦੀ ਸੂਚਨਾ ਹੈ। ਉਨ੍ਹਾਂ ਦੱਸਿਆ, ਕਈ ਦੇਸ਼ਾਂ ਵਿਚ ਨਿੱਜਤਾ ਦੇ ਸਖ਼ਤ ਕਾਨੂੰਨਾਂ ਕਾਰਨ ਸਥਾਨਕ ਅਧਿਕਾਰੀਆਂ ਵਲੋਂ ਕੈਦੀਆਂ ਬਾਰੇ ਜਾਣਕਾਰੀ ਉਦੋਂ ਤੱਕ ਸਾਂਝੀ ਨਹੀਂ ਕੀਤੀ ਜਾਂਦੀ ਜਦ ਤੱਕ ਸਬੰਧਤ ਵਿਅਕਤੀ ਅਜਿਹੀ ਜਾਣਕਾਰੀ ਦਾ ਖੁਲਾਸਾ ਕਰਨ ਲਈ ਸਹਿਮਤੀ ਨਹੀਂ ਦਿੰਦਾ। ਇੱਥੋਂ ਤੱਕ ਕਿ ਜਾਣਕਾਰੀ ਸਾਂਝੀ ਕਰਨ ਵਾਲੇ ਮੁਲਕ ਵੀ ਆਮ ਤੌਰ 'ਤੇ ਬੰਦੀ ਬਣਾਏ ਗਏ ਵਿਦੇਸ਼ੀਆਂ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੰਦੇ।  ਮੁਰਲੀਧਰਨ ਨੇ ਦੱਸਿਆ ਕਿ 2016 ਤੋਂ ਹੁਣ ਤੱਕ ਖਾੜੀ ਖੇਤਰ ਦੇ ਦੇਸ਼ਾਂ ਵਿਚ ਕੁਲ 3,087  ਭਾਰਤੀ ਨਾਗਰਿਕਾਂ ਨੂੰ ਸਜ਼ਾ ਮੁਆਫ਼ੀ ਦਿੱਤੀ ਗਈ ਹੈ।
 

ਹੋਰ ਖਬਰਾਂ »