ਵਾਸ਼ਿੰਗਟਨ, 19 ਜੁਲਾਈ, ਹ.ਬ. : ਈਰਾਨ ਅਤੇ ਅਮਰੀਕਾ ਦੇ ਵਿਚ ਜਾਰੀ ਤਣਾਅ ਇੱਕ ਵਾਰ ਮੁੜ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਵਲੋਂ ਇੱਕ ਈਰਾਨੀ ਡਰੋਨ ਨੂੰ ਮਾਰ ਡੇਗੇ ਜਾਣ ਦਾ ਦਾਅਵਾ ਕੀਤਾ। ਵਾਈਟ ਹਾਊਸ ਵਿਚ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਯੂਐਸਐਸ ਬਾਕਸਰ, ਅਮਰੀਕੀ ਜਲ ਸੈਨਾ ਦੇ ਇੱਕ ਜਹਾਜ਼ ਨੇ ਇੱਕ ਈਰਾਨੀ ਡਰੋਨ ਮਾਰ ਡੇਗਿਆ ਹੈ। ਜਿਸ ਨੇ 1000 ਗਜ ਦੀ ਦੂਰੀ ਦੇ ਅੰਦਰ ਉਡਾਣ ਭਰ ਕੇ ਅਮਰੀਕੀ ਜੰਗੀ ਬੇੜੇ ਨੂੰ ਧਮਕੀ ਦਿੱਤੀ। ਟਰੰਪ ਨੇ ਕਿਹਾ ਕਿ ਡਰੋਨ ਨਾਲ ਜਹਾਜ਼ ਅਤੇ ਜਹਾਜ਼ ਦੇ ਚਾਲਕ ਦਲ ਦੀ ਸੁਰੱਖਿਆ ਨੁੰ ਖਤਰਾ ਸੀ। ਅਜਿਹੇ ਵਿਚ ਇਸ ਡਰੋਨ ਨੂੰ ਮਾਰ ਡੇਗਿਆ ਜਾਣਾ ਰੱਖਿਆਤਮਕ ਕਾਰਵਾਈ ਕਿਹਾ ਜਾ ਹਿਰਾ ਹੈ।ਦੂਜੇ ਪਾਸੇ ਈਰਾਨ ਦੇ ਵਿਦੇਸ਼ ਮੰਤਰੀ ਜਾਰਿਫ ਨੇ ਅਜਿਹੇ ਕਿਸੇ ਘਟਨਾ ਤੋਂ ਇਨਕਾਰ ਕੀਤਾ ਹੈ। ਈਰਾਨ ਦੇ ਸੀਨੀਅਰ ਡਿਪਲੋਮੈਟ ਨੇ ਕਿਹਾ ਕਿ ਉਨ੍ਹਾਂ ਈਰਾਨ ਦੇ ਡਰੋਨ ਦੇ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ। ਈਰਾਨੀ ਵਿਦੇਸ਼ ਮੰਤਰੀ ਜਰੀਫ ਨੇ ਕਿਹਾ ਕਿ ਸਾਨੂੰ ਡਰੋਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਪਹਿਲਾਂ ਪੈਂਟਾਗਨ ਦੇ ਮੁੱਖ ਬੁਲਾਰੇ ਜੋਨਾਥਨ ਨੇ ÎÂੱਕ ਬਿਆਨ ਵਿਚ ਕਿਹਾ ਕਿ ਯੂਐਸਐਸ ਬਾਸਕਰ ਨੇ ਸਟ੍ਰੇਟ ਆਫ਼ ਹਾਰਮੁਜ ਦੇ ਨਿਯੋਜਿਤ ਇਨਬਾਊਂਡ ਪਾਰਗਮਨ ਦੇ ਦੌਰਾਨ ਸਵੇਰੇ ਦਸ ਵਜੇ ਡਰੋਨ ਨੂੰ ਥੱਲੇ ਡੇਗ ਦਿੱਤਾ। ਅਮਰੀਕਾ ਅਤੇ ਈਰਾਨ ਵਿਚ ਪਹਿਲਾਂ ਤੋਂ ਹੀ ਕਾਫੀ ਤਣਾਅ ਹੈ, ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਇੱਕ ਡਰੋਨ ਨੂੰ ਈਰਾਨ ਨੇ ਮਾਰ ਡੇਗਿਆ ਸੀ। ਦੋਵੇਂ ਦੇਸ਼ਾਂ ਨੇ ਅਪਣੇ ਅਪਣੇ ਦਾਅਵੇ ਕੀਤੇ ਹਨ ਪਰ ਅਮਰੀਕਾ ਨੇ ਸਵੀਕਾਰ ਕੀਤਾ ਹੈ ਕਿ ਈਰਾਨ ਨੇ ਉਸ ਦੇ 18 ਕਰੋੜ ਡਾਲਰ ਦੇ ਜਾਸੂਸੀ ਡਰੋਨ ਨੂੰ ਡੇਗ ਦਿੱਤਾ ਹੈ। ਇਸ ਦੇ ਤੁਰੰਤ ਬਾਅਦ ਈਰਾਨ ਨੇ ਐਲਾਨ ਕਰ ਦਿੱਤਾ ਕਿ ਉਹ ਜੰਗ ਲਈ ਪੂਰੀ ਤਰ੍ਹਾਂ ਤਿਆਰ ਹੈ।

ਹੋਰ ਖਬਰਾਂ »