ਲੰਡਨ, 19 ਜੁਲਾਈ, ਹ.ਬ. : ਬ੍ਰਿਟੇਨ ਦੀ ਇੱਕ ਅਦਾਲਤ ਨੇ ਕਿਹਾ ਕਿ ਹਵਾਲਗੀ ਹੁਕਮ ਦੇ ਖ਼ਿਲਾਫ਼ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੁਆਰਾ ਬ੍ਰਿਟੇਨ ਦੇ ਹਾਈ ਕੋਰਟ ਵਿਚ ਦਾਖ਼ਲ ਅਪੀਲ ਅਗਲੇ ਸਾਲ 11 ਫਰਵਰੀ ਤੋਂ ਤਿੰਨ ਦਿਨ ਦੀ ਸੁਣਵਾਈ ਦੇ ਲਈ ਸੂਚੀਬੱਧ ਕੀਤੀ ਗਈ ਹੈ। ਬ੍ਰਿਟੇਨ ਹਾਈ ਕੋਰਟ ਦੇ Îਇੱਕ  ਅਧਿਕਾਰੀ ਨੇ ਕਿਹਾ, ਅਪੀਲ 11 ਫਰਵਰੀ 2020 ਨੂੰ ਸੁਣਵਾਈ ਦੇ ਲਈ ਸੂਚੀਬੱਧ ਕੀਤੀ ਗਈ ਹੈ, ਜੋ ਤਿੰਨ ਦਿਨ ਤੱਕ ਚਲਣ ਦਾ ਅਨੁਮਾਨ ਹੈ।  63 ਸਾਲਾ ਵਿਜੇ ਮਾਲਿਆ ਇਸ ਮਹੀਨੇ ਦੇ ਸ਼ੁਰੂ ਵਿਚ ਮਾਮਲੇ ਦੀ ਮੁੜ ਸੁਣਵਾਈ ਲਈ ਕੇਸ ਜਿੱਤ ਗਿਆ ਸੀ। ਰੋਇਲ ਕੋਰਟ ਆਫ਼ ਜਸਟਿਸ ਲੰਡਨ ਦੇ ਦੋ ਜੱਜਾਂ ਵਾਲੇ ਪੈਨਲ ਨੇ ਹੇਠਲੀ ਅਦਾਲਤ ਵਲੋਂ ਸੁਣਾਏ ਭਾਰਤ ਹਵਾਲਗੀ ਹੁਕਮਾਂ ਖ਼ਿਲਾਫ਼ ਅਪੀਲ ਕਰਨ ਦੀ ਆਗਿਆ ਦੇ ਦਿੱਤੀ ਸੀ। ਵਿਜੇ ਮਾਲਿਆ 'ਤੇ ਭਾਰਤੀ ਬੈਂਕਾਂ ਦੇ 9000 ਕਰੋੜ ੁਪਏ ਦੇ ਲੈਣ ਦੇਣ ਦੇ ਮਾਮਲੇ ਸਬੰਧੀ ਦੋਸ਼ ਹਨ। ਅਦਾਲਤ ਦੇ ਅਧਿਕਾਰੀ ਨੇ ਕਿਹਾ ਕਿ 11 ਫਰਵਰੀ, 2020 ਨੂੰ ਯੂਕੇ ਹਾਈ ਕੋਰਟ ਵਿਚ ਕੇਸ ਦੀ ਤਿੰਨ ਦਿਨ ਸੁਣਵਾਈ ਹੋਵੇਗੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਭਾਰਤੀ ਹਵਾਲਗੀ ਲਈ ਉਸ ਦੀ ਪ੍ਰਤੀਬੱਧਤਾ ਬੇਹੱਦ ਮਜ਼ਬੁਤ ਹੈ ਤੇ ਉਸ ਨੂੰ ਬਰਤਾਨੀਆ ਤੋਂ ਵਾਪਸ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। 

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.