ਵਾਸ਼ਿੰਗਟਨ, 19 ਜੁਲਾਈ, ਹ.ਬ. : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਮਰੀਕੀ ਦੌਰੇ ਤੋਂ ਪਹਿਲਾਂ ਪਾਕਿਸਤਾਨ ਨੇ ਕੌਮਾਂਤਰੀ ਅੱਤਵਾਦੀ ਹਾਫਿਜ਼ ਸਈਦ ਨੂੰ ਗ੍ਰਿਫਤਾਰ ਕੀਤਾ ਹੈ। ਵਿਦੇਸ਼ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਪਾਕਿਸਾਨ ਨੇ ਇਹ ਕਦਮ ਅਮਰੀਕਾ ਨੂੰ ਧਿਆਨ ਵਿਚ ਰਖਦੇ ਹੋਏ ਚੁੱਕਿਆ ਹੈ। ਲੇਕਿਨ ਹੁਣ ਅਮਰੀਕੀ ਕਾਂਗਰਸ ਦੀ ਇੱਕ ਰਿਪੋਰਟ ਵਿਚ ਕਿਹਾ ਗਿਆ ਕਿ ਅੱਤਵਾਦੀ ਜੱਥੇਬੰਦੀਆਂ ਦੇ ਖ਼ਿਲਾਫ਼ ਪਾਕਿਸਤਾਨ ਵਲੋਂ ਫੈਸਲਾਕੁੰਨ ਕਾਰਵਾਈ ਨਾ ਹੋਣ ਤੱਕ ਉਸ ਨੂੰ ਮਿਲਣ ਵਾਲੀ ਸੁਰੱਖਿਆ ਸਹਾਇਤਾ ਬੰਦ ਰਹੇਗੀ। ਰਾਸ਼ਟਰਪਤੀ ਟਰੰਪ ਦੇ ਨਿਰਦੇਸ਼ 'ਤੇ ਅਮਰੀਕਾ ਨੇ ਜਨਵਰੀ 2018 ਵਿਚ ਪਾਕਿਸਾਨ ਨੂੰ ਦਿੱਤੀ ਜਾਣ ਵਾਲੀ ਹਰ ਸੁਰੱਖਿਆ ਸਹਾਇਤਾ ਨੂੰ ਰੋਕ ਦਿੱਤਾ ਸੀ। ਟਰੰਪ ਪ੍ਰਸ਼ਾਸਨ ਕਾਲ ਦੌਰਾਨ ਇਹ ਕਿਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਪਹਿਲਾ ਉਚ ਪੱਧਰੀ ਦੌਰਾ ਹੋਵੇਗਾ। ਕਾਂਗਰੇਸਨਲ ਰਿਸਰਚ ਸਰਵਿਸ ਨੇ ਪਾਕਿਸਾਨ 'ਤੇ ਇੱਕ ਹਾਲੀਆ ਰਿਪੋਰਟ ਵਿਚ ਕਿਹਾ ਕਿ ਪਾਕਿਸਤਾਨ ਕਈ ਇਸਲਾਮੀ ਕੱਟੜਪੰਥੀਆਂ ਤੇ ਅੱਤਵਾਦੀ ਜੱਥੇਬੰਦੀਆਂ ਦੀ ਪਨਾਹਗਾਹ ਹੈ ਅਤੇ ਪਾਕਿਸਤਾਨ ਵਿਚ ਆਉਣ ਵਾਲੀ ਸਰਕਾਰਾਂ ਦੇ ਬਾਰੇ ਵਿਚ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਇਸ ਨੂੰ ਬਰਦਾਸ਼ਤ ਕੀਤਾ ਅਤੇ ਪਾਕਿਸਤਾਨ ਦੇ ਉਸ ਦੇ ਗੁਆਂਢੀਆਂ ਦੇ ਨਾਲ ਇਤਿਹਾਸਕ ਸੰਘਰਸ਼ਾਂ ਵਿਚ ਕੁਝ ਨੇ ਪ੍ਰਤੀਨਿਧੀ ਬਣ ਕੇ ਇਨ੍ਹਾਂ ਦਾ ਸਮਰਥਨ ਵੀ ਕੀਤਾ ਹੈ। 

ਹੋਰ ਖਬਰਾਂ »