ਜਲੰਧਰ, 19 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਪੰਜਾਬੀ ਗਾਇਕ ਸ਼ੈਰੀ ਮਾਨ ਦੀ ਮਾਤਾ ਦਾ ਸੰਖੇਪ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿਚ ਦਾਖਲ ਸਨ। ਸ਼ੈਰੀ ਮਾਨ ਨੇ ਆਪਣੇ ਮਾਤਾ ਜੀ ਦੇ ਅਕਾਲ ਚਲਾਣੇ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, ''ਅਲਵਿਦਾ ਮਾਂ, ਹੋਰ ਕੁਝ ਕਹਿਣ ਨੂੰ ਨਹੀਂ, ਤੂੰ ਮਰਨ ਮਗਰੋਂ ਵੀ ਮੇਰਾ ਹੀ ਫ਼ਿਕਰ ਕਰਨਾ ਹੈ ਪਰ ਤੇਰਾ ਪੁੱਤ ਸਿਆਣਾ ਬਣਨ ਦੀ ਕੋਸ਼ਿਸ਼ ਕਰਦਾ ਰਹੇਗਾ।'' ਦੱਸ ਦੇਈਏ ਕਿ ਸ਼ੈਰੀ ਮਾਨ ਵਿਦੇਸ਼ੀ ਟੂਰ ਸਨ ਜਦੋਂ ਉਨ•ਾਂ ਨੂੰ ਮਾਂ ਦੇ ਤੁਰ ਜਾਣ ਦੀ ਖ਼ਬਰ ਮਿਲੀ। ਸ਼ੈਰੀ ਮਾਨ ਦੇ ਪੰਜਾਬ ਪੁੱਜਣ 'ਤੇ ਉਨ•ਾਂ ਦੀ ਮਾਤਾ ਦਾ ਅੰਤਮ ਸਸਕਾਰ ਕੀਤਾ ਜਾਵੇਗਾ।

ਹੋਰ ਖਬਰਾਂ »