ਹਜ਼ਾਰਾਂ ਏਕੜ ਫ਼ਸਲ ਨੁਕਸਾਨੀ, ਪਿੰਡਾਂ ਵਿਚ ਦਾਖ਼ਲ ਹੋਇਆ ਪਾਣੀ

ਪਟਿਆਲਾ, 19 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਸੰਗਰੂਰ ਜ਼ਿਲੇ ਵਿਚ ਘੱਗਰ ਨਦੀ ਵਿਚ ਪਾੜ ਪੈਣ ਮਗਰੋਂ ਸ਼ੁੱਕਰਵਾਰ ਨੂੰ ਪਟਿਆਲਾ ਦੇ ਹਲਕਾ ਸ਼ੁਤਰਾਣਾ ਵਿਚ ਘੱਗਣ ਦੇ ਟੁੱਟਣ ਦੀ ਖ਼ਬਰ ਹੈ ਜਿਸ ਕਾਰਨ ਹਜ਼ਾਰਾਂ ਏਕੜ ਫ਼ਸਲ ਪਾਣੀ ਵਿਚ ਡੁੱਬ ਗਈ ਜਦਕਿ ਪਿੰਡਾਂ ਵਿਚ ਪਾਣੀ ਦਾਖ਼ਲ ਹੋ ਗਿਆ। ਸ਼ੁਤਰਾਣਾ ਹਲਕੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਡਰੇਨੇਜ ਵਿਭਾਗ ਹੜ• ਰੋਕੂ ਪ੍ਰਬੰਧ ਕਰਨ ਵਿਚ ਪੂਰੀ ਤਰ੍ਹਾਂ ਅਸਫ਼ਲ ਰਿਹਾ। ਲੋਕਾਂ ਨੇ ਸ਼ਿਕਾਇਤ ਕੀਤੀ ਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਘੱਗਰ ਦੇ ਬੰਨ• ਕਮਜ਼ੋਰ ਹੋ ਗਏ ਅਤੇ ਕਈ ਥਾਵਾਂ 'ਤੇ ਮਿੱਟੀ ਖਤਰਨਾਕ ਹੱਦ ਤਕ ਖੁਰ ਗਈ ਪਰ ਵਿਭਾਗ ਨੇ ਅਗਾਊਂ ਤੌਰ 'ਤੇ ਮੁਰੰਮਤ ਕਰਨੀ ਵਾਜਬ ਨਾ ਸਮਝੀ। ਇਲਾਕੇ ਦੇ ਲੋਕਾਂ ਨੂੰ ਸਰਕਾਰ ਤੋਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਘੱਗਰ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਟੱਪਣ ਦਾ ਮੁੱਖ ਕਾਰਨ ਪਹਾੜਾਂ ਵਿਚ ਪੈ ਰਿਹਾ ਮੀਂਹ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਸੰਗਰੂਰ ਜ਼ਿਲ•ੇ ਵਿਚ ਪਏ ਪਾੜ ਨੂੰ ਪੂਰਨ ਵਿਚ ਐਨ.ਡੀ.ਆਰ.ਐਫ਼. ਦੀ ਟੀਮ ਜੁਟੀ ਰਹੀ ਅਤੇ ਅੰਤਮ ਰਿਪੋਰਟ ਮਿਲਣ ਤੱਕ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਜਾਰੀ ਸਨ।

ਹੋਰ ਖਬਰਾਂ »