ਵਾਸ਼ਿੰਗਟਨ, 19 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪੋਰਨ ਸਟਾਰ ਸਟਾਰਮੀ ਡੇਨੀਅਲਸ ਦੇ ਮਾਮਲੇ 'ਚ ਨਵੇਂ ਖ਼ੁਲਾਸੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਕ ਵਾਰ ਮੁੜ ਮੁਸੀਬਤ ਖੜੀ ਹੋ ਗਈ ਹੈ। ਅਦਾਲਤ 'ਚ ਦਾਖ਼ਲ ਕੀਤੇ ਗਏ ਦਸਤਾਵੇਜ਼ਾਂ ਤੋਂ ਉਜਾਗਰ ਹੋਇਆ ਹੈ ਕਿ 2016 ਦੇ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਮੂੰਹ ਬੰਦ ਰੱਖਣ ਲਈ ਸਟਾਰਮੀ ਨੂੰ ਮੋਟੀ ਰਕਮ ਦੇਣ 'ਚ ਟਰੰਪ ਵੀ ਸਿੱਧੇ ਤੌਰ 'ਤੇ ਸ਼ਾਮਲ ਸਨ।

ਹੋਰ ਖਬਰਾਂ »