ਟੋਰਾਂਟੋ, 19 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਲਾਪਤਾ ਵਿਅਕਤੀਆਂ ਦੇ ਕੇਸਾਂ ਵਿੱਚ ਪੁਲਿਸ ਨੂੰ ਆਉਂਦੀਆਂ ਰੁਕਾਵਟਾਂ ਨਾਲ ਨਜਿੱਠਣ ਲਈ ਉਨਟਾਰੀਓ ਵਿੱਚ ਨਵਾਂ ਕਾਨੂੰਨ ਪਾਸ ਹੋਇਆ ਹੈ, ਜੋ ਕਿ ਇਨ•ਾਂ ਕੇਸਾਂ ਵਿੱਚ ਪੁਲਿਸ ਦੀਆਂ ਤਾਕਤਾਂ ਵਿੱਚ ਵਾਧਾ ਕਰੇਗਾ। ਕਿਸੇ ਵਿਅਕਤੀ ਦੇ ਲਾਪਤਾ ਹੋਣ ਉੱਤੇ ਸ਼ੁਰੂ ਵਿੱਚ ਪੁਲਿਸ ਨੂੰ ਸੰਭਾਵਿਤ ਮਹੱਤਵਪੂਰਨ ਜਾਣਕਾਰੀ ਹਾਸਲ ਕਰਨ ਲਈ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਲਾਪਤਾ ਵਿਅਕਤੀ ਦੇ ਟਿਕਾਣੇ ਦਾ ਸੁਰਾਗ਼ ਉਸ ਦੇ ਫੋਨ, ਕੰਪਿਊਟਰ, ਘਰ ਆਦਿ ਵਿੱਚ ਹੁੰਦਾ ਹੈ ਅਤੇ ਪੁਲਿਸ ਨੂੰ ਇਨ•ਾਂ ਦੀ ਜਾਂਚ ਲਈ ਕੋਰਟ ਤੋਂ ਸਰਚ ਵਾਰੰਟ ਜਾਂ ਪਰਸਨਲ ਰਿਕਾਰਡ ਸਬੰਧੀ ਮਨਜ਼ੂਰੀ ਲੈਣੀ ਪੈਂਦੀ ਸੀ। ਪਰ ਹੁਣ ਪੁਲਿਸ ਨੂੰ ਕੋਈ ਰੁਕਾਵਟ ਨਹੀਂ ਆਵੇਗੀ, ਕਿਉਂਕਿ ਉਨਟਾਰੀਓ ਵਿੱਚ ਇਸੇ ਮਹੀਨੇ ਲਾਗੂ ਕੀਤੇ ਗਏ ਨਵੇਂ ਕਾਨੂੰਨ 'ਦਿ ਮੀਸਿੰਗ ਪਰਸਨਜ਼ ਐਕਟ' ਨੇ ਪੁਲਿਸ ਦੀਆਂ ਸ਼ਕਤੀਆਂ ਵਿੱਚ ਵਾਧਾ ਕਰ ਦਿੱਤਾ ਹੈ, ਜਿਸ ਤਹਿਤ ਪੁਲਿਸ ਲਾਪਤਾ ਵਿਅਕਤੀ ਦਾ ਹਸਪਤਾਲ, ਸੈੱਲ ਫੋਨ ਜਾਂ ਬੈਂਕ ਦਸਤਾਵੇਜ਼ਾਂ ਦਾ ਰਿਕਾਰਡ ਜਾਂ ਸਰਚ ਵਾਰੰਟ ਆਸਾਨੀ ਨਾਲ ਹਾਸਲ ਕਰ ਸਕੇਗੀ। ਉਹ ਵੀ ਬਿਨਾਂ ਕੋਈ ਜੁਰਮ ਦਾ ਸਬੂਤ ਦਿੱਤੇ ਬਗ਼ੈਰ।
ਉਨਟਾਰੀਓ ਦੀ ਸੋਲਿਸਟਰ ਜਨਰਲ ਸਿਲਵੀਆ ਜੌਨਸ ਨਾਲ ਨਵੇਂ ਕਾਨੂੰਨ ਦਾ ਐਲਾਨ ਕਰਦੇ ਹੋਏ ਟੋਰਾਂਟੋ ਪੁਲਿਸ ਦੇ ਚੀਫ਼ ਮਾਰਕ ਸੌਂਡਰਸ ਨੇ ਕਿਹਾ ਕਿ ਲੋੜੀਂਦਾ ਰਿਕਾਰਡ ਹਾਸਲ ਹੋਣ ਨਾਲ ਲਾਪਤਾ ਵਿਅਕਤੀ ਦੀ ਸੂਹ ਲਾਉਣ ਵਿੱਚ ਮਦਦ ਮਿਲੇਗੀ। ਉਨ•ਾਂ ਨੇ ਦਾਅਵਾ ਕਰਦਿਆਂ ਕਿਹਾ ਕਿ ਇਹ ਕਾਨੂੰਨ ਕਈ ਜ਼ਿੰਦਗੀਆਂ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।  ਇਸ ਮੌਕੇ ਸੋਲਿਸਟਰ ਜਨਰਲ ਸਿਲਵੀਆ ਜੌਨਸ ਨੇ ਕਿਹਾ ਕਿ ਇਸ ਕਾਨੂੰਨ ਦਾ ਇੱਕ ਪੜਾਅ ਪਿਛਲੀ ਲਿਬਰਲ ਸਰਕਾਰ ਦੌਰਾਨ 2018 ਵਿੱਚ ਪਹਿਲੀ ਵਾਰ ਪਾਸ ਹੋਇਆ ਸੀ ਅਤੇ ਇਹ ਕਾਨੂੰਨ ਪੁਲਿਸ ਦੀਆਂ ਵਧੀਕ ਤਾਕਤਾਂ ਤੇ ਪ੍ਰਾਈਵੇਸੀ ਦੀ ਸੁਰੱਖਿਆ ਵਿਚਕਾਰ ਸੰਤੁਲਨ ਬਣਾਉਂਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.