ਸੰਗਰੂਰ, 20 ਜੁਲਾਈ, ਹ.ਬ. : ਵਧੀਕ ਸੈਸ਼ਨ ਜੱਜ ਜਸਵਿੰਦਰ ਸਿਮਾਰ ਦੀ ਅਦਾਲਤ ਨੇ ਸੱਤ ਸਾਲਾ ਮਾਸੂਮ ਧੀ ਦੀ ਹੱਤਿਆ ਕਰਕੇ ਉਸ ਨੂੰ ਦੱਬਣ ਵਾਲੇ ਕਲਯੁਗੀ ਪਿਓ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪੁਲਿਸ ਥਾਣਾ ਸਦਰ ਧੂਰੀ ਵਿਖੇ 15  ਸਤੰਬਰ 2018 ਨੂੰ ਦਰਜ ਮਾਮਲੇ ਮੁਤਾਬਕ ਮ੍ਰਿਤਕ ਦੇ ਚਾਚਾ ਪ੍ਰਗਟ ਸਿੰਘ ਵਾਸੀ ਭੁੱਲਰਹੇੜੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਭਰਾ ਧਰਮਪਾਲ ਸਿੰਘ ਵਾਸੀ ਭੁੱਲਰਹੇੜੀ ਦੀ ਘਰ ਵਾਲੀ ਫਰਵਰੀ 2018 ਵਿਚ ਘਰੋਂ ਚਲੀ ਗਈ ਸੀ। ਉਸ ਦੀਆਂ ਦੋ ਲੜਕੀਆਂ ਹਨ ਜੋ ਉਨ੍ਹਾਂ ਕੋਲ ਹੀ ਰਹਿ ਰਹੀਆਂ ਹਨ ਜਿਨ੍ਹਾਂ ਦੀ ਦੇਖਭਾਲ ਦਾਦੀ ਗੁਲਜ਼ਾਰ ਕੌਰ ਵਲੋਂ ਕੀਤੀ ਜਾ ਰਹੀ ਹੈ। ਭਰਜਾਈ ਦੇ ਘਰੋਂ ਜਾਣ ਕਾਰਨ ਭਰਾ ਧਰਮਪਾਲ ਸਿੰਘ ਬਹੁਤ ਪ੍ਰੇਸ਼ਾਨ ਰਹੰਿਦਾ ਸੀ। ਸਵੇਰੇ ਉਹ 7 ਸਾਲਾ ਛੋਟੀ ਲੜਕੀ ਹਰਜਿੰਦਰ ਕੌਰ ਨੂੰ ਸਾਈਕਲ ਤੇ ਬਿਠਾ ਕੇ ਘਰੋਂ ਚਲਾ ਗਿਆ ਜਦੋਂ ਉਸ ਤੋਂ ਪੁਛਿਆ ਗਿਆ ਕਿ ਹਰਜਿੰਦਰ ਕੌਰ ਕਿੱਥੇ ਹੈ ਤਾਂ ਧਰਮਪਾਲ ਨੇ ਦੱਸਿਆ ਕਿ ਉਹ ਲੜਕੀ ਨੂੰ ਮਾਰ ਕੇ ਪਿੰਡ ਕੰਧਾਰਗੜ੍ਹ ਦੀ ਡਰੇਨ ਦੀ ਪਟੜੀ 'ਤੇ ਮਿੱਟੀ ਹੇਠ ਦੱਬ ਆਇਆ।  ਹੁਣ ਅਦਾਲਤ ਵਿਚ ਸੁਣਵਾਈ ਮੁਕੰਮਲ ਹੋਣ 'ਤੇ ਉਸ ਨੂੰ ਉਮਰ ਕੈਦ ਅਤੇ 15 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਹੋਰ ਖਬਰਾਂ »