ਫਿਲਾਡੇਲਫੀਆ, 20 ਜੁਲਾਈ, ਹ.ਬ. : ਅਮਰੀਕਾ ਦੇ ਫਿਲਾਡੇਲਫੀਆ ਵਿਚ ਰਹਿਣ ਵਾਲੇ ਇੱਕ ਵਿਅਕਤੀ ਦਾ ਵਿਲੱਖਣ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਦੇਖਿਆ ਜਾ  ਸਕਦਾ ਹੈ ਕਿ ਉਹ ਖੁਦ ਨੂੰ 19 ਮੰਜ਼ਿਲਾ ਇਮਾਰਤ 'ਤੇ ਲੱਗੀ ਅੱਗ ਤੋਂ ਬਚਾਉਣ ਲਈ ਸਪਾਈਡਰ ਮੈਨ ਸਟਾਈਲ ਵਿਚ ਥੱਲੇ ਉਤਰ ਆਇਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਸ਼ਖਸ ਦੀ ਤੁਲਨਾ ਸਪਾਈਡਰਮੈਨ  ਕਰ ਰਹੇ ਹਨ।ਸਥਾਨਕ ਮੀਡੀਆ ਰਿਪੋਰਟ ਮੁਤਾਬਕ ਰਾਤ ਵੇਲੇ ਵੈਸਟਪਾਰਕ ਅਪਾਰਟਮੈਂਟ ਵਿਚ ਅੱਗ ਲੱਗਣ ਦੀ ਖ਼ਬਰ ਮਿਲਣ 'ਤੇ ਫਾਇਰ ਬ੍ਰਿਗੇਡ ਕਰਮੀ ਅਤੇ ਪੁਲਿਸ ਮੌਕੇ ਤੇ ਪਹੁੰਚੇ। ਬਚਾਅ ਤੇ ਰਾਹਤ ਕਾਰਜ ਵਿਚ ਲੱਗੇ ਕਰਮੀਆਂ ਦਾ ਕਹਿਣਾ ਹੈ ਕਿ ਅੱਗ ਸਭ ਤੋਂ ਪਹਿਲਾਂ ਤੀਜੀ ਮੰਜ਼ਿਲ 'ਤੇ ਲੱਗੀ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਅੱਗ ਵਧਦੇ ਵਧਦੇ 19 ਮੰਜ਼ਿਲਾਂ ਤੱਕ ਪੁੱਜ ਗਈ।ਫਾਕਸ Îਨਿਊਜ਼ ਦੀ ਰਿਪੋਰਟ ਅਨੁਸਾਰ ਕਈ ਟੀਵੀ ਨਿਊਜ਼ ਹੈਲੀਕਾਪਟਰਾਂ ਨੇ ਇਮਾਰਤ ਦੇ ਚਾਰੇ ਪਾਸੇ ਤੋਂ ਇਸ ਸ਼ਖਸ ਦੀ ਵੀਡੀਓ ਬਣਾਈ। ਇਸ ਵੀਡੀਓ ਵਿਚ ਦਿਖ ਰਿਹਾ ਕਿ ਇਹ ਸ਼ਖ਼ਸ ਮੌਤ ਨੂੰ ਮਾਤ ਦਿੰਦੇ ਹੋਏ 14ਵੀਂ ਮੰਜ਼ਿਲ ਤੋਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਅਸਾਨੀ ਨਾਲ ਇਮਾਰਤ ਤੋਂ ਉਤਰ ਗਿਆ। ਉਸ ਦੇ ਕੋਲ ਕੋਈ ਔਜਾਰ ਵੀ ਨਹਂੀਂ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਸਿਰਫ ਤਿੰਨ ਮਿੰਟ ਵਿਚ ਹੀ ਇਮਾਰਤ ਤੋਂ ਥੱਲੇ ਉਤਰ ਗਿਆ, ਉਥੇ ਹੈਲੀਕਾਪਟਰ ਦੀ ਸਪੌਟਲਾਈਟ ਤੋਂ ਇਲਾਵਾ ਹੋਰ ਕੋਈ ਦੂਜੀ ਲਾਈਟ ਵੀ ਨਹੀਂ ਸੀ। 
 

ਹੋਰ ਖਬਰਾਂ »