ਬਨੂੜ, 20 ਜੁਲਾਈ, ਹ.ਬ. : ਬਨੂੜ-ਤੇਪਲਾ ਰੋਡ 'ਤੇ ਗੋਲਡਨ ਓਕ ਪੈਲੇਸ ਦੇ ਨਜ਼ਦੀਕ ਸ਼ੁੱਕਰਵਾਰ ਤੜਕੇ 3.30 ਵਜੇ ਦਿੱਲੀ ਤੋਂ ਕਟੜਾ ਜਾ ਰਹੀ ਯਾਤਰੀ ਬਸ ਕਿਸੇ ਪਸ਼ੂ ਨਾਲ ਟਕਰਾ ਗਈ। ਇਸ ਨਾਲ ਬਸ ਸੜਕ ਦੇ ਕਿਨਾਰੇ ਖੱਡੇ ਵਿਚ ਜਾ  ਡਿੱਗੀ। ਹਾਦਸੇ ਵਿਚ ਕਰੀਬ 36 ਯਾਤਰੀ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਬਨੂੜ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ ਗਿਆ। ਜ਼ਿਆਦਾ ਗੰਭੀਰ ਜ਼ਖ਼ਮੀਆਂ ਨੂੰ ਡਾਕਟਰਾਂ ਨੇ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਰੈਫਰ ਕਰ ਦਿੱਤਾ। ਦਿੱਲੀ ਤੋਂ ਯਾਤਰੀਆਂ ਨਾਲ ਭਰੀ ਯੂਪੀ ਨੰਬਰ ਦੀ ਟੂਰਿਸਟ ਬਸ ਜੰਮੂ ਦੇ ਕਟੜਾ ਜਾ ਰਹੀ ਸੀ। ਇਸ ਬਸ ਵਿਚ ਕਰੀਬ 50 ਯਾਤਰੀ ਸਵਾਰ ਸੀ। ਜਦ ਬਸ ਬਨੂੜ ਦੇ ਨਜ਼ਦੀਕ ਸਥਿਤ ਗੋਲਡਨ ਓਕ ਪੈਲੇਸ ਦੇ ਨਜ਼ਦੀਕ ਪਹੁੰਚੀ ਤਾਂ ਸਾਹਮਣੇ ਤੋਂ ਲਵਾਰਸ ਪਸ਼ੂ ਆ ਗਿਆ। ਰਫਤਾਰ ਜ਼ਿਆਦਾ ਹੋਣ ਕਾਰਨ ਡਰਾਈਵਰ ਬਸ ਤੋਂ ਅਪਦਾ ਕੰਟਰੋਲ ਗਵਾ ਬੈਠਾ ਅਤੇ ਪਸ਼ੂ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਪਸ਼ੂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਸ ਸੜਕ ਕਿਨਾਰੇ ਖੱਡੇ ਵਿਚ ਪਲਟ ਗਈ। ਬਸ ਦੇ ਪਲਟਦੇ ਹੀ ਯਾਤਰੀਆਂ ਵਿਚ ਹਾਹਾਕਾਰ ਮਚ ਗਈ। ਯਾਤਰੀਆਂ ਵਿਚ ਜ਼ਿਆਦਾਤਰ ਮਹਿਲਾਵਾਂ ਤੇ ਬੱਚੇ ਸ਼ਾਮਲ ਸੀ। ਘਟਨਾ ਦਾ ਪਤਾ ਚਲਦੇ ਹੀ ਪੁਲਿਸ ਨੇ ਲੋਕਾਂ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਬਸ ਤੋਂ ਕੱਢਿਆ ਤੇ ਬਨੂੜ ਦੇ ਹਸਪਤਾਲ Îਭੇਜਿਆ। 
 

ਹੋਰ ਖਬਰਾਂ »