ਨਵੀਂ ਦਿੱਲੀ, 20 ਜੁਲਾਈ, ਹ.ਬ. : ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਇੱਕ ਸੋਨੇ ਦੀ ਪਾਲਕੀ ਸੁਸ਼ੋਭਿਤ ਕੀਤੀ ਜਾਵੇਗੀ। ਇਹ ਸੋਨੇ ਦੀ ਪਾਲਕੀ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਤੱਕ ਕੱਢੇ ਜਾਣ ਵਾਲੇ ਨਗਰ ਕੀਰਤਨ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਾਈ ਜਾਵੇਗੀ। ਪਾਕਿਸਤਾਨ ਤੋਂ ਪਰਤਣ ਤੋਂ ਬਾਅਦ ਅੰਮ੍ਰਿਤਸਰ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਨਾ ਨੇ ਕਿਹਾ ਕਿ 28 ਅਕਤੂਬਰ ਨੂੰ ਇੱਕ ਨਗਰ ਕੀਰਤਨ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਪਿਆਊ ਤੋਂ ਚਲੇਗਾ। ਰਾਤ ਵੇਲੇ ਆਰਾਮ ਲੁਘਿਆਣਾ ਵਿਚ ਕਰਨ ਤੋਂ ਬਾਅਦ 29 ਅਕਤੂਬਰ ਨੂੰ ਨਗਰ ਕੀਰਤਨ ਸੁਲਤਾਨਪੁਰ ਲੋਧੀ ਪੁੱਜੇਗਾ। ਉਥੋਂ 30 ਅਕਤੂਬਰ ਨੂੰ ਨਗਰ ਕੀਰਤਨ ਪੁੰਜੇਗਾ। 31 ਅਕਤੂਬਰ ਨੂੰ ਇਹ ਅਟਾਰੀ ਸਰਹੱਦ ਤੋਂ ਹੁੰਦਾ ਹੋਇਆ ਪਾਕਸਿਤਾਨ ਪੁੱਜੇਗਾ। ਵਾਘਾ ਸਰਹੱਦ 'ਤੇ ਪਾਕਿਸਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਹੋਰ ਸਿੱਖ ਸੰਗਠਨ ਨਗਰ ਕੀਰਤਨ ਦਾ ਸੁਆਗਤ ਕਰਨਗੇ।  ਇੱਕ ਨਵੰਬਰ ਨੂੰ ਨਗਰ ਕੀਰਤਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ। ਧਾਰਮਿਕ ਦੀਵਾਨ ਤੋਂ ਬਾਅਦ ਨਗਰ ਕੀਰਤਨ 2 ਅਕਤੂਬਰ ਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਲਈ ਰਵਾਨਾ ਹੋਵੇਗਾ। ਧਾਰਮਿਕ ਸਮਾਗਮਾਂ ਤੋਂ ਬਾਅਦ ਜੱਥਾ ਅਲੱਗ ਅਲੱਗ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਲਾਹੌਰ ਪਹੁੰਚੇਗਾ। ਰਾਤ ਆਰਾਮ ਕਰਨ ਤੋਂ ਬਾਅਦ ਨਗਰ ਕੀਤਰਨ ਚਾਰ ਨਵੰਬਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪੁਜੇਗਾ, ਜਿੱਥੇ ਪਾਲਕੀ ਸਾਹਿਬ ਸੁਸ਼ੋਭਿਤ ਕਰ ਦਿੱਤੀ ਜਾਵੇਗੀ। 

ਹੋਰ ਖਬਰਾਂ »