ਗੁਰੂਗਰਾਮ, 20 ਜੁਲਾਈ, ਹ.ਬ. : ਹਰਿਆਣਾ ਦੇ ਗੁਰੂਗਰਾਮ ਵਿਚ ਦੋ ਲੋਕਾਂ ਨੂੰ ਇੱਕ ਅਫ਼ਰੀਕੀ ਮਹਿਲਾ ਦਾ ਕਥਿਤ ਤੌਰ 'ਤੇ ਜਿਸਮਾਨੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਵੀਰਵਾਰ ਰਾਤ ਸ਼ੀਤਲਾ ਕਲੌਨੀ ਵਿਚ ਵਾਪਰੀ। ਗੁਰੂਗਰਾਮ ਪੁਲਿਸ ਦੇ ਪੀਆਰਓ ਸੁਭਾਸ਼ ਬੁਕਨ ਨੇ ਦੱਸਿਆ ਕਿ ਮਹਿਲਾ ਸਹਾਰਾ ਮਾਲ ਵਿਚ ਇੱਕ ਨਾਈਟ ਕਲੱਬ ਵਿਚ ਪਾਰਟੀ ਦੇ ਲਈ ਗਈ ਸੀ। ਵਾਪਸ ਪਰਤਣ ਤੋਂ ਬਾਅਦ  ਉਸ ਨੇ ਗੁਰੂ ਦਰੋਣਾਚਾਰਿਆ ਮੈਟਰੋ ਸਟੇਸ਼ਨ ਜਾਣ ਲਈ ਆਟੋ ਲਿਆ । ਇਸ ਤੋਂ ਬਾਅਦ ਮੁਲਜ਼ਮ ਚਾਲਕ ਸਦਾਮ ਅਤੇ ਉਸ ਦੇ ਦੋਸਤ ਸੰਤੋਸ਼ ਉਸ ਨੂੰ ਅਪਣੇ ਕਿਰਾਏ ਦੇ ਮਕਾਨ ਵਿਚ ਲੈ ਗਏ ਅਤ ਉਸ ਦਾ ਜਿਸਮਾਨੀ ਸ਼ੋਸ਼ਣ ਕੀਤਾ।
ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਮਹਿਲਾ ਨੂੰ ਇਸ ਵਾਰਦਾਤ ਦੇ ਬਾਰੇ ਵਿਚ ਕਿਸੇ ਨੂੰ ਨਹੀਂ ਦੱਸਣ ਦੀ ਚਿਤਾਵਨੀ ਦਿੱਤੀ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਨੇ ਬਾਦ ਵਿਚ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਅਤੇ ਮੁਲਜ਼ਮਾਂ ਦਾ ਹੁਲੀਆ ਦੱਸਿਆ। ਇਸ ਤੋਂ ਬਾਅਦ ਇੱਕ ਪੁਲਿਸ ਟੀਮ ਨੇ ਤਕਨੀਕੀ ਸਰਵਿਲਾਂਸ ਦੀ ਮਦਦ ਨਾਲ ਸਦਾਮ ਨੂੰ ਕਾਬੂ ਕਰ ਲਿਆ। ਬਾਅਦ ਵਿਚ ਸੰਤੋਸ਼ ਨੂੰ ਵੀ ਕਾਬੂ ਕਰ ਲਾ ਗਿਆ। 

ਹੋਰ ਖਬਰਾਂ »