ਨਿਊਯਾਰਕ, 20 ਜੁਲਾਈ, ਹ.ਬ. : ਸਾਊਦੀ ਅਰਬ ਦੀ ਅਦਾਲਤ ਵਿਚ ਇਕ ਅਮਰੀਕੀ ਔਰਤ ਆਪਣੀ ਚਾਰ ਸਾਲ ਦੀ ਧੀ ਨੂੰ ਆਪਣੇ ਕੋਲ ਰੱਖਣ ਦਾ ਮੁਕੱਦਮਾ ਹਾਰ ਗਈ। ਅਦਾਲਤ ਨੇ ਉਸ ਦੇ ਸਾਬਕਾ ਪਤੀ ਤੇ ਸਾਊਦੀ ਨਾਗਰਿਕ ਦੇ ਹੱਕ ਵਿਚ ਫ਼ੈਸਲਾ ਸੁਣਾਇਆ। ਅਮਰੀਕੀ ਔਰਤ ਬੇਥਾਨੀ ਵਿਏਰਾ ਦੇ ਸਾਬਕਾ ਪਤੀ ਨੇ ਅਦਾਲਤ ਵਿਚ ਦਾਅਵਾ ਕੀਤਾ ਸੀ ਕਿ ਬੇਥਾਨੀ ਉਸ ਦੀ ਧੀ ਜੇਨਾ ਦੀ ਸਹੀ ਤਰ੍ਹਾਂ ਨਾਲ ਦੇਖਭਾਲ ਨਹੀਂ ਕਰ ਸਕੇਗੀ। ਉਸ ਨੇ ਅਦਾਲਤ ਵਿਚ ਬੇਥਾਨੀ ਦੇ ਘੱਟ ਕੱਪੜਿਆਂ ਤੇ ਖੁੱਲ੍ਹੇ ਵਾਲਾਂ ਵਾਲੇ ਫੋਟੋ ਪੇਸ਼ ਕੀਤੇ ਸਨ। ਸਾਊਦੀ ਅਰਬ ਵਿਚ ਇਸ ਤਰ੍ਹਾਂ ਦੇ ਕੱਪੜੇ ਪਾਉਣ 'ਤੇ ਪਾਬੰਦੀ ਹੈ। ਆਪਣੇ ਖ਼ਿਲਾਫ਼ ਆਏ ਫ਼ੈਸਲੇ ਤੇ ਬੇਥਾਨੀ ਨੇ ਕਿਹਾ ਕਿ ਜੇਨਾ ਦੀਆਂ ਜੋ ਤਸਵੀਰਾਂ ਉਸ ਦੇ ਸਾਬਕਾ ਪਤੀ ਨੇ ਅਦਾਲਤ ਵਿਚ ਪੇਸ਼ ਕੀਤੀਆਂ ਉਹ ਅਮਰੀਕਾ ਵਿਚ ਲਈਆਂ ਗਈਆਂ ਸਨ। ਇਨ੍ਹਾਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਿਆ ਗਿਆ ਹੈ। ਇਸ ਦੇ ਬਾਵਜੂਦ ਅਦਾਲਤ ਨੇ ਉਨ੍ਹਾਂ ਦੇ ਸਾਬਕਾ ਪਤੀ ਦੇ ਹੱਕ ਵਿਚ ਫ਼ੈਸਲਾ ਸੁਣਾ ਦਿੱਤਾ। ਅਦਾਲਤ ਨੇ ਉਨ੍ਹਾਂ ਦੇ ਪੱਖ ਨੂੰ ਅਣਸੁਣਿਆ ਕਰ ਦਿੱਤਾ, ਜਿਸ ਵਿਚ ਉਨ੍ਹਾਂ ਸਾਬਕਾ ਪਤੀ ਦੇ ਸ਼ਰਾਬ ਪੀਣ ਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਦੇ ਵੀਡੀਓ ਸਬੂਤ ਦੇ ਤੌਰ ਤੇ ਪੇਸ਼ ਕੀਤੇ ਸਨ। ਅਦਾਲਤ ਨੇ ਆਪਣੇ ਫ਼ੈਸਲੇ ਵਿਚ ਇਹ ਵੀ ਕਿਹਾ ਕਿ ਬੇਥਾਨੀ ਪੱਛਮੀ ਦੇਸ਼ ਹੀ ਹੈ, ਇਸ ਲਈ ਉਹ ਬੱਚੀ ਦੀ ਦੇਖਭਾਲ ਇਸਲਾਮ ਤਹਿਤ ਕਰਨ ਵਿਚ ਸਮਰੱਥ ਨਹੀਂ ਹੈ।
 

ਹੋਰ ਖਬਰਾਂ »

ਹਮਦਰਦ ਟੀ.ਵੀ.