ਨਵੀਂ ਦਿੱਲੀ, 20 ਜੁਲਾਈ, ਹ.ਬ. : ਪ੍ਰਧਾਨ ਮੰਤਰੀ ਮੋਦੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਪਸੰਦੀਦਾ ਭਾਰਤੀ ਪੁਰਸ਼ ਹਨ। ਅਮਿਤਾਭ ਬੱਚਨ ਦਾ ਦੂਜਾ ਨੰਬਰ ਹੈ। ਦੁਨੀਆ ਦੇ ਸਭ ਤੋਂ ਪਸੰਦੀਦਾ ਪੁਰਸ਼ਾਂ ਵਿਚ ਮੋਦੀ ਛੇਵੇਂ ਨੰਬਰ 'ਤੇ ਹਨ। ਮਹਿਲਾਵਾਂ ਦੀ ਸ਼੍ਰੇਣੀ ਵਿਚ ਭਾਰਤ ਤੋਂ ਦੀਪਿਕਾ ਪਾਦੁਕੋਣ ਪਹਿਲੇ ਨੰਬਰ 'ਤੇ ਹੈ। ਬ੍ਰਿਟੇਨ ਦੀ ਇੰਟਰਨੈਟ ਮਾਰਕਿਟ ਰਿਸਰਚ ਅਤੇ ਡਾਟਾ ਐਨਾਲਾਟਿਕਸ ਫਰਮ ਯੂਗੋਵ ਨੇ ਇਸ ਸਾਲ ਦੀ ਦੁਨੀਆ ਦੇ ਟੌਪ 20 ਪੁਰਸ਼ਾਂ ਅਤੇ ਮਹਿਲਾਵਾਂ ਦੀ ਲਿਸਟ ਜਾਰੀ ਕੀਤੀ। ਬਿਲ ਗੇਟਸ ਇਸ ਸਾਲ ਵੀ ਦੁਨੀਆ ਦੇ ਸਭ ਤੋਂ ਪਸੰਦੀਦਾ ਪੁਰਸ਼ ਬਣੇ ਹੋਏ ਹਨ। ਮਹਿਲਾਵਾਂ ਵਿਚ ਮਿਸ਼ੇਲ ਓਬਾਮਾ ਨੇ ਐਂਜਲਿਨਾ ਜੌਲੀ ਨੂੰ ਪਛਾੜ ਕੇ ਪਹਿਲਾ ਰੈਂਕ ਹਾਸਲ ਕਰ ਲਿਆ। ਮਿਸ਼ੇਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਹੈ। ਐਂਜਲਿਨਾ ਜੌਲੀ ਹਾਲੀਵੁਡ ਅਦਾਕਾਰਾ ਹੈ। 41 ਦੇਸ਼ਾਂ ਦੇ 42 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਆਨਲਾਈਨ ਇੰਟਰਵਿਊ ਨਾਲ ਜੁਟਾਏ ਡਾਟੇ ਦੇ ਆਧਾਰ 'ਤੇ ਦੋਵੇਂ ਸ਼੍ਰੇਣੀਆਂ ਦੀ ਰੈਂਕਿੰਗ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਇਸ ਸਾਲ ਦੀ ਰੈਂਕਿੰਗ ਵਿਚ 2 ਨੰਬਰ ਉਪਰ ਆਏ ਹਨ। ਪਿਛਲੇ ਸਾਲ 8ਵੇਂ ਨੰਬਰ 'ਤੇ ਸੀ। ਅਮਿਤਾਭ 3 ਨੰਬਰ ਥੱਲੇ ਆਏ ਹਨ। ਸ਼ਾਹਰੁਖ ਖਾਨ ਅਤ ਸਲਮਾਨ ਨੇ ਇਸੇ ਸਾਲ ਲਿਸਟ ਵਿਚ ਐਂਟਰੀ ਮਾਰੀ ਹੈ। ਟੌਪ 20 ਮਹਿਲਾਵਾਂ ਵਿਚ ਦੀਪਿਕਾ ਦੀ ਰੈਂਕਿੰਗ ਵਿਚ ਕੋਈ ਬਦਲਾਅ ਨਹੀਂ ਹੋਇਆ। ਉਹ ਪਿਛਲੇ ਸਾਲ ਵੀ 13ਵੇਂ ਨੰਬਰ 'ਤੇ ਸੀ। ਪ੍ਰਿਅੰਕਾ ਚੋਪੜਾ ਦੋ ਨੰਬਰ ਫਿਸਲ ਕੇ ਦੀਪਿਕਾ ਤੋਂ ਪਿੱਛੇ ਆ ਗਈ। ਐਸ਼ਵਰਿਆ ਦੀ ਰੈਂਕਿੰਗ 5 ਨੰਬਰ ਥੱਲੇ ਹੋ ਗਈ। ਸੁਸ਼ਮਿਤਾ ਸੈਨ ਨੇ ਇਸੇ ਸਾਲ ਐਂਟਰੀ ਮਾਰੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.