ਦਿੱਲੀ ਦੇ ਐਸਕਾਰਟ ਹਸਪਤਾਲ 'ਚ ਲਿਆ ਆਖ਼ਰੀ ਸਾਹ

ਦਿੱਲੀ ਦੀ ਤਿੰਨ ਵਾਰ ਮੁੱਖ ਮੰਤਰੀ ਰਹਿ ਚੁਕੀ ਹੈ ਸ਼ੀਲਾ ਦੀਕਸ਼ਿਤ
81 ਸਾਲ ਦੀ ਉਮਰ 'ਚ ਹੋਇਆ ਦੇਹਾਂਤ
ਦਿੱਲੀ ਕਾਂਗਰਸ ਦੀ ਮੌਜੂਦਾ ਪ੍ਰਧਾਨ ਸੀ ਸ਼ੀਲਾ ਦੀਕਸ਼ਿਤ
ਦਿਲ ਦਾ ਦੌਰਾ ਪੈਣ ਕਾਰਨ ਹੋਈ ਸ਼ੀਲਾ ਦਿਕਸ਼ਿਤ ਦੀ ਮੌਤ


ਨਵੀਂ ਦਿੱਲੀ, 20 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਦਿੱਲੀ ਦੀ ਸੀਨੀਅਰ ਨੇਤਾ ਅਤੇ ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਦਾ ਅੱਜ ਸ਼ਨਿੱਚਰਵਾਰ ਦੁਪਹਿਰ ਨੂੰ ਦੇਹਾਂਤ ਹੋ ਗਿਆ। ਦਿੱਲੀ ਦੇ ਐਸਕਾਰਟ ਹਸਪਤਾਲ 'ਚ ਉਨ•ਾਂ ਆਖ਼ਰੀ ਸਾਹ ਲਿਆ। ਉਹ 81 ਸਾਲਾਂ ਦੇ ਸਨ ਤੇ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਹਨ। ਦਿਲ ਦਾ ਦੌਰਾ ਪੈਣ ਕਾਰਨ ਅੱਜ ਉਨ•ਾਂ ਦਾ ਦਿਹਾਂਤ ਹੋ ਗਿਆ। ਸ਼ੀਲਾ ਦਿਕਸ਼ਿਤ 1998 ਤੋਂ ਲੈ ਕੇ 2013 ਤੱਕ ਭਾਵ 15 ਸਾਲਾਂ ਤੱਕ ਦਿੱਲੀ ਦੀ ਮੁੱਖ ਮੰਤਰੀ ਰਹੀ। ਸ਼ੀਲਾ ਦੀਕਸ਼ਿਤ ਦਾ ਜਨਮ 31 ਮਾਰਚ 1938 ਨੂੰ ਪੰਜਾਬ ਦੇ ਕਪੂਰਥਲਾ 'ਚ ਹੋਇਆ ਸੀ। ਉਹ ਦਿੱਲੀ ਦੀ ਤਿੰਨ ਵਾਰ ਮੁੱਖ ਮੰਤਰੀ ਵੀ ਰਹੀ। 2014 'ਚ ਉਨ•ਾਂ ਨੂੰ ਕੇਰਲ ਦਾ ਰਾਜਪਾਲ ਬਣਾਇਆ ਗਿਆ। ਹਾਲਾਂਕਿ ਉਨ•ਾਂ 25 ਅਗਸਤ 2014 ਨੂੰ ਅਸਤੀਫਾ ਦੇ ਦਿੱਤਾ ਸੀ। ਉਨ•ਾਂ ਨੇ ਇਸ ਸਾਲ ਉੱਤਰ ਪੂਰਬੀ ਦਿੱਲੀ ਤੋਂ ਲੋਕਸਭਾ ਚੋਣ ਲੜੀ ਸੀ ਪਰ ਉਨ•ਾਂ ਨੂੰ ਭਾਜਪਾ ਦੇ ਮਨੋਜ ਤਿਵਾੜੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।  

ਹੋਰ ਖਬਰਾਂ »

ਹਮਦਰਦ ਟੀ.ਵੀ.