ਸਰੀ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਸਰੀ ਦੇ ਮਡ ਬੇਅ ਪਾਰਕ ਨੇੜੇ ਸ਼ੁੱਕਰਵਾਰ ਰਾਤ ਗੋਲੀਬਾਰੀ ਦੌਰਾਨ ਦੋ ਜਣੇ ਜ਼ਖ਼ਮੀ ਹੋ ਗਏ ਜਦਕਿ ਵੈਲੀ ਇਲਾਕੇ ਵਿਚ ਵੀ ਗੋਲੀਆਂ ਚੱਲਣ ਦੀ ਰਿਪੋਰਟ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਸ਼ਖਸ ਨੇ ਹੀ ਫ਼ੋਨ ਕਰ ਕੇ ਘਟਨਾ ਬਾਰੇ ਜਾਣਕਾਰੀ ਦਿਤੀ ਜਿਸ ਨੂੰ ਹਸਪਤਾਲ ਲਿਜਾਇਆ ਗਿਆ।  ਸਾਰਜੈਂਟ ਬੈਰੀ ਬੀਲਜ਼ ਨੇ ਦੱਸਿਆ ਕਿ ਬਾਅਦ ਵਿਚ ਇਕ ਹੋਰ ਜ਼ਖ਼ਮੀ ਖ਼ੁਦ ਚੱਲ ਕੇ ਲੈਂਗਲੀ ਮੈਮੋਰੀਅਲ ਹਸਪਤਾਲ ਪੁੱਜਾ। ਦੋਹਾਂ ਜ਼ਖ਼ਮੀਆਂ ਵਿਚੋਂ ਕਿਸੇ ਦੀ ਜਾਨ ਨੂੰ ਖ਼ਤਰਾ ਨਹੀਂ ਪਰ ਡਾਕਟਰਾਂ ਨੂੰ ਸਰਜਰੀ ਕਰਨੀ ਪਈ। ਸਰੀ ਦੇ ਸੀਰੀਅਸ ਕ੍ਰਾਈਮ ਯੂਨਿਟ ਨੇ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿਚ ਲੈ ਲਈ। ਪੁਲਿਸ ਨੇ ਕਿਹਾ ਕਿ ਫ਼ਿਲਹਾਲ ਇਨ•ਾਂ ਵਾਰਦਾਤਾਂ ਨੂੰ ਲੋਅਰ ਮੇਨਲੈਂਡ ਵਿਚ ਜਾਰੀ ਘਟਨਾਕ੍ਰਮ ਨਾਲ ਜੋੜਨਾ ਜਲਦਬਾਜ਼ੀ ਹੋਵੇਗੀ। ਸਰੀ ਆਰ.ਸੀ.ਐਮ.ਪੀ. ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਪੜਤਾਲ ਹਾਲੇ ਮੁਢਲੇ ਦੌਰ ਵਿਚ ਹੈ ਅਤੇ ਜਾਂਚਕਰਤਾਵ ਇਨ•ਾਂ ਘਟਨਾਵਾਂ ਲਈ ਜ਼ਿੰਮੇਵਾਰ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਨੇ ਵਾਰਦਾਤ ਨੂੰ ਅੱਖੀਂ ਵੇਖਣ ਵਾਲਿਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਂ ਕਿ ਕੋਲਬਰੂਕ ਅਤੇ ਕਿੰਗ ਜੌਰਜ ਬੁਲੇਵਾਰਡ ਤੋਂ ਫ਼ਰਾਰ ਹੋਣ ਵਾਲੀ ਗੱਡੀ ਦਾ ਸ਼ਨਾਖਤ ਕੀਤੀ ਜਾ ਸਕੇ।

ਹੋਰ ਖਬਰਾਂ »

ਹਮਦਰਦ ਟੀ.ਵੀ.