ਜਲੰਧਰ ਵਿਖੇ ਹਿਟ ਐਂਡ ਰਨ ਦੇ ਮਾਮਲੇ ਵਧੇ

ਜਲੰਧਰ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਜਲੰਧਰ ਵਿਖੇ ਹਿਟ ਐਂਡ ਰਨ ਦੇ ਇਕ ਹੋਰ ਮਾਮਲੇ ਤਹਿਤ ਕਾਰ ਸਵਾਰ ਨੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਦਿਆਂ ਕਈ ਗੱਡੀਆਂ ਨੂੰ ਟੱਕਰ ਮਾਰੀ ਅਤੇ ਫਿਰ ਸੜਕ 'ਤੇ ਜਾ ਰਹੇ ਇਕ ਨੌਜਵਾਨ ਨੂੰ ਦਰੜ ਦਿਤਾ ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਦੀ ਕਾਰ ਦਾ ਨੰਬਰ ਨੋਟ ਕਰ ਕੇ ਪੁਲਿਸ ਨੂੰ ਦੇ ਦਿਤਾ ਗਿਆ ਹੈ। ਮਾਰੇ ਗਏ ਨੌਜਵਾਨ ਦੀ ਪਛਾਣ ਕਮਲਜੀਤ ਪੁੱਤਰ ਬਲਦੇਵ ਸਿੰਘ ਵਾਸੀ ਸਮਰਾਜ ਗੰਜ ਮੁਹੱਲਾ ਵਜੋਂ ਕੀਤੀ ਗਈ ਹੈ। ਇਹ ਘਟਨਾ ਜੋਤੀ ਚੌਕ ਨੇੜੇ ਵਾਪਰੀ।

ਹੋਰ ਖਬਰਾਂ »