400 ਮੀਟਰ ਅੜਿੱਕਾ ਦੌੜ ਵਿਚ ਜੇਤੂ ਰਿਹਾ ਜਾਬਰ

ਨੋਵ ਮੈਸਟੋ (ਚੈੱਕ ਰਿਪਬਲਿਕ) , 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਦੀ ਫਰਾਟਾ ਦੌੜਾਕ ਹਿਮਾ ਦਾਸ ਨੇ 20 ਦਿਨਾਂ ਵਿਚ 5ਵਾਂ ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜ ਦਿਤਾ। ਚੈਕ ਰਿਪਬਲਿਕ ਵਿਖੇ ਹੋਏ ਨੋਵ ਮੈਸਟੋ ਗ੍ਰਾਂ ਪ੍ਰੀ ਵਿਚ ਹਿਮਾ ਦਾਸ ਨੇ 400 ਮੀਟਰ ਦੌਰਾਨ 52.09 ਸਕਿੰਟਾਂ ਵਿਚ ਮੁਕੰਮਲ ਕੀਤੀ।  19 ਸਾਲ ਦੀ ਹਿਮਾ ਦਾਸ ਨੇ ਇਸ ਦੌੜ ਨੂੰ ਆਪਣੇ ਦੂਜੇ ਬਿਹਤਰੀਨ ਸਮੇਂ ਦੌਰਾਨ ਪੂਰਾ ਕੀਤਾ। ਇਸ ਤੋਂ ਪਹਿਲਾਂ ਉਨ•ਾਂ ਦਾ ਨਿਜੀ ਬਿਹਤਰੀਨ ਸਮਾਂ 50.79 ਸਕਿੰਟ ਹੈ ਜੋ ਉਨ•ਾਂ ਨੇ ਪਿਛਲੇ ਸਾਲ ਹੋਈਆਂ ਏਸ਼ੀਆਈ ਖੇਡਾਂ ਦੌਰਾਨ ਹਾਸਲ ਕੀਤਾ ਸੀ। ਹਿਮਾ ਦਾਸ ਆਪਣੀ ਇਸ ਪ੍ਰਾਪਤੀ 'ਤੇ ਬੇਹੱਦ ਖ਼ੁਸ਼ ਹੈ ਅਤੇ ਭਾਰਤ ਆਉਣ 'ਤੇ ਉਸ ਦਾ ਜ਼ੋਰਦਾਰ ਸਵਾਗਤ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ 400 ਮੀਟਰ ਅੜਿੱਕਾ ਦੌੜ ਵਿਚ ਭਾਰਤ ਦੇ ਐਮ.ਪੀ. ਜਾਬਰ ਨੇ ਗੋਲਡ ਮੈਡਲ ਆਪਣੇ ਨਾਂ ਕੀਤਾ। ਨਿਰਮਲ ਟੌਮ ਨੇ ਸਿਲਵਰ ਮੈਡਲ ਅਤੇ ਮੁਹੰਮਦ ਅਨਸ ਨੇ ਕਾਂਸੀ ਦਾ ਮੈਡਲ ਜਿੱਤਿਆ। ਦੱਸ ਦੇਈਏ ਕਿ ਹਿਮਾ ਦਾਸ ਨੇ ਪਹਿਲਾ ਗੋਲਡ ਮੈਡਲ 2 ਜੁਲਾਈ ਨੂੰ ਪੋਜਨਾਨ ਐਥਲੈਟਿਕਸ ਗ੍ਰਾਂ ਪ੍ਰੀ ਦੌਰਾਨ 200 ਮੀਟਰ ਦੌੜ ਵਿਚ ਜਿੱਤਿਆ ਸੀ ਜਦਕਿ ਦੂਜਾ ਗੋਲਡ ਮੈਡਲ 7 ਜੁਲਾਈ ਨੂੰ ਪੋਲੈਂਡ ਵਿਖੇ ਕੂਟਨੋ ਐਥਲੈਟਿਕਸ ਮੀਟ ਦੌਰਾਨ 200 ਮੀਟਰ ਦੌੜ ਵਿਚ ਹਾਸਲ ਕੀਤੀ। ਤੀਜਾ ਗੋਲਡ ਮੈਡਲ 13 ਜੁਲਾਈ ਨੂੰ ਚੈਕ ਰਿਪਬਲਿਕ ਵਿਖੇ ਹੋਈ ਕਲਾਂਦੋ ਮੈਮੋਰੀਅਲ ਐਥਲੈਟਿਕ ਮੀਟ ਦੌਰਾਨ 200 ਮੀਟਰ ਦੌੜ 23.43 ਸਕਿੰਟਾਂ ਵਿਚ ਮੁਕੰਮਲ ਕਰਦਿਆਂ ਜਿੱਤਿਆ ਜਦਕਿ ਚੌਥਾ ਗੋਲਡ ਮੈਡਲ 17 ਜੁਲਾਈ ਨੂੰ ਤਾਬੋਰ ਐਥਲੈਟਿਕਸ ਮੀਟ ਦੌਰਾਨ 200 ਮੀਟਰ ਦੌੜ 23.25 ਸਕਿੰਟਾਂ ਵਿਚ ਪੂਰੀ ਕਰਦਿਆਂ ਆਪਣੇ ਨਾਂ ਕੀਤਾ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.