ਬਰੈਂਪਟਨ ਸਾਊਥ ਤੋਂ ਮਨਦੀਪ ਕੌਰ ਮੈਦਾਨ ਵਿਚ

ਬਰੈਂਪਟਨ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 21 ਅਕਤੂਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੀ ਨਾਮਜ਼ਦਗੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਐਨ.ਡੀ.ਪੀ. ਵੱਲੋਂ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਬਰੈਂਪਟਨ ਸ਼ਹਿਰ ਵਿਚ ਪੈਂਦੇ ਤਿੰਨ ਪਾਰਲੀਮਾਨੀ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਗਿਆ ਹੈ। ਐਨ.ਡੀ.ਪੀ. ਵੱਲੋਂ ਜਾਰੀ ਬਿਆਨ ਮੁਤਾਬਕ ਸਰਨਜੀਤ ਸਿੰਘ, ਬਰੈਂਪਟਨ ਈਸਟ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ ਜਦਕਿ ਬਰੈਂਪਟਨ ਵੈਸਟ ਤੋਂ ਨਵਜੀਤ ਕੌਰ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸੇ ਤਰ•ਾਂ ਬਰੈਂਪਟਨ ਸਾਊਥ ਤੋਂ ਮਨਦੀਪ ਕੌਰ ਐਨ.ਡੀ.ਪੀ. ਦੀ ਉਮੀਦਵਾਰ ਹੋਵੇਗੀ। ਪਾਰਟੀ ਦੇ ਫ਼ੈਡਰਲ ਆਗੂ ਜਗਮੀਤ ਸਿੰਘ ਐਤਵਾਰ ਨੂੰ ਬਰੈਂਪਟਨ ਪੁੱਜ ਰਹੇ ਹਨ ਅਤੇ ਬੋਵੇਅਰਡ ਬੈਂਕਟ ਹਾਲਤ ਅਤੇ ਕਨਵੈਨਸ਼ਨ ਸੈਂਟਰ ਵਿਖੇ ਵੱਡੀ ਰੈਲੀ ਦੌਰਾਨ ਤਿੰਨੋ ਉਮੀਦਵਾਰਾਂ ਦੇ ਨਾਂ ਦਾ ਰਸਮੀ ਐਲਾਨ ਕੀਤਾ ਜਾਵੇਗਾ। ਦੱਸ ਦੇਈਏ ਕਿ ਬਰੈਂਪਟਨ ਸਾਊਥ ਸੀਟ 'ਤੇ ਐਨ.ਡੀ.ਪੀ. ਦੀ ਮਨਦੀਪ ਕੌਰ ਦਾ ਮੁਕਾਬਲਾ ਲਿਬਰਲ ਪਾਰਟੀ ਦੀ ਉਮੀਦਵਾਰ ਅਤੇ ਮੌਜੂਦਾ ਐਮ.ਪੀ. ਸੋਨੀਆ ਸਿੱਧੂ ਨਾਲ ਹੋਵੇਗਾ ਬਰੈਂਪਟਨ ਵੈਸਟ ਪਾਰਲੀਮਾਨੀ ਸੀਟ 'ਤੇ ਨਵਜੀਤ ਕੌਰ ਦੀ ਟੱਕਰ ਲਿਬਰਲ ਪਾਰਟੀ ਦੀ ਮੌਜੂਦਾ ਐਮ.ਪੀ. ਕਮਲ ਖਹਿਰਾ ਨਾਲ ਹੋਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.