ਟੋਰਾਂਟੋ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਨਵੇਂ ਪ੍ਰਵਾਸੀਆਂ ਅਤੇ ਕੈਨੇਡਾ ਦੇ ਮੂਲ ਬਾਸ਼ਿੰਦਿਆਂ ਨੂੰ ਚਾਈਲਡ ਬੈਨੇਫ਼ਿਟ ਦੀ ਰਕਮ ਹਾਸਲ ਕਰਨ ਵਿਚ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਫ਼ੈਡਰਲ ਸਰਕਾਰ ਨੇ ਅਰਜ਼ੀ ਪ੍ਰਕਿਰਿਆ ਸੁਖਾਲੀ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਬੱਚਿਆਂ ਦੀ ਪਰਵਰਿਸ਼ ਲਈ ਮਿਲਣ ਵਾਲੀ ਰਕਮ ਵੀ ਵਧਾ ਦਿਤੀ ਗਈ ਹੈ। 'ਸੀ.ਬੀ.ਸੀ.' ਦੀ ਰਿਪੋਰਟ ਮੁਤਾਬਕ ਜੁਲਾਈ ਦੇ ਅੰਤ ਤੱਕ ਨਵੀਂ ਅਰਜ਼ੀ ਪ੍ਰਕਿਰਿਆ ਲਾਗੂ ਕਰ ਦਿਤੀ ਜਾਵੇਗੀ । ਟਰੂਡੋ ਸਰਕਾਰ ਦਾ ਇਹ ਫ਼ੈਸਲਾ ਪਰਵਾਰ ਭਲਾਈ ਮੰਤਰੀ ਵੱਲੋਂ ਪ੍ਰਗਟਾਈਆਂ ਚਿੰਤਾਵਾਂ ਤੋਂ ਬਾਅਦ ਆਇਆ ਹੈ ਜਿਨ•ਾਂ ਵਿਚ ਕਿਹਾ ਗਿਆ ਸੀ ਹਜ਼ਾਰਾਂ ਦੀ ਗਿਣਤੀ ਵਿਚ ਜ਼ਰੂਰਤਮੰਦ ਪਰਵਾਰ ਗੁੰਝਲਦਾਰ ਕਾਗਜ਼ੀ ਪ੍ਰਕਿਰਿਆ ਕਾਰਨ ਚਾਈਲਡ ਬੈਨੇਫ਼ਿਟ ਯੋਜਨਾ ਅਧੀਨ ਮਿਲਣ ਵਾਲੀ ਰਕਮ ਤੋਂ ਵਾਂਝੇ ਰਹਿ ਜਾਂਦੇ ਹਨ। ਰਿਪੋਰਟ ਮੁਤਾਬਕ ਫ਼ੈਡਰਲ ਸਰਕਾਰ ਨੇ ਕਿਹਾ ਕਿ ਨਵੇਂ ਫ਼ਾਰਮ ਇਸ ਮਹੀਨੇ ਦੇ ਅੰਤ ਤੱਕ ਜਾਰੀ ਕਰ ਦਿਤੇ ਜਾਣਗੇ। 

ਹੋਰ ਖਬਰਾਂ »

ਹਮਦਰਦ ਟੀ.ਵੀ.