ਮੁੰਬਈ, 23 ਜੁਲਾਈ, ਹ.ਬ. : ਬਾਲੀਵੁਡ ਅਦਾਕਾਰਾ ਕੋਇਨਾ ਮਿੱਤਰਾ ਨੂੰ ਮੁੰਬਈ ਦੀ ਅੰਧੇਰੀ ਮੈਟਰੋਪੌਲੀਟਨ ਅਦਾਲਤ ਨੇ 2013  ਦੇ ਚੈੱਕ ਬਾਊਂਸ ਮਾਮਲੇ ਵਿਚ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਅਦਾਕਾਰਾ ਮਿੱਤਰਾ ਨੂੰ ਸ਼ਿਕਾਇਤਕਰਤਾ ਪੂਨਮ ਸੇਠੀ ਨੂੰ 4.65 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਵੀ ਹੁਕਮ ਦਿੱਤਾ ਹੈ।  ਜ਼ਿਕਰਯੋਗ ਹੈ ਕਿ ਕੋਇਨਾ ਮਿੱਤਰਾ ਨੇ ਪੂਨਮ ਸੇਠੀ ਤੋਂ 23 ਲੱਖ ਰੁਪਏ ਉਧਾਰੇ ਲਏ ਸਨ ਜਿਸ ਨੂੰ ਉਹ ਤੈਅ ਮਿਆਦ ਅੰਦਰ ਨਹੀਂ ਸੀ ਮੋੜ ਸਕੀ। ਇਸ ਸਬੰਧੀ ਪੂਨਮ ਵਲੋਂ ਅਦਾਲਤ ਵਿਚ ਕੇਸ ਕੀਤਾ ਗਿਆ ਸੀ। ਅਦਾਲਤ ਦੇ ਹੁਕਮ 'ਤੇ ਕੋਇਨਾ ਮਿੱਤਰਾ ਨੇ ਸੇਠੀ ਨੂੰ 3 ਲੱਖ ਦਾ ਚੈੱਕ ਦਿੱਤਾ, ਜੋ ਬਾਊਂਸ ਹੋ ਗਿਆ ਸੀ। ਮੁਆਵਜ਼ਾ ਰਾਸ਼ੀ ਅਦਾ ਨਾ ਕਰਨ 'ਤੇ ਉਸ ਨੂੰ ਤਿੰਨ ਮਹੀਨੇ ਦੀ ਹੋਰ ਸਜ਼ਾ ਭੁਗਤਣੀ ਪਵੇਗੀ।

ਹੋਰ ਖਬਰਾਂ »