ਮੁੰਬਈ, 23 ਜੁਲਾਈ, ਹ.ਬ. : ਬਾਲੀਵੁਡ ਅਭਿਨੇਤਰੀ ਅਤੇ ਸਾਬਕਾ ਮਿਸ ਸ੍ਰੀਲੰਕਾ ਜੈਕਲੀਨ ਫਰਨਾਂਡਿਜ਼ ਯੂਟਿਊਬ ਚੈਨਲ ਬਣਾਉਣ ਜਾ ਰਹੀ ਹੈ। ਜੈਕਲੀਨ ਹੁਣ ਛੇਤੀ ਹੀ ਅਪਣੇ ਫੈਂਸ ਦੇ ਨਾਲ ਇੱਕ ਯੂਟਿਊਬ ਚੈਨਲ ਦੇ ਜ਼ਰੀਏ ਜੁੜਨ ਜਾ ਰਹੀ ਹੈ। ਯੂਟਿਊਬ ਚੈਨਲ ਸ਼ੁਰੂ ਕਰਨ ਦੇ ਪਿੱਛੇ ਦਾ ਕਾਰਨ ਪੁੱਛੇ ਜਾਣ 'ਤੇ ਉਨ੍ਹਾਂ ਨੇ ਦੱਸਿਆ ਕਿ ਉਹ ਚਾਹੁੰਦੀ ਹੈ ਕਿ ਸਕਾਰਾਤਮਕਤਾ ਫੈਲਾਈ ਜਾ ਸਕੇ। ਜੈਕਲੀਨ ਨੇ ਦੱਸਿਆ ਕਿ ਇਸ ਚੈਨਲ 'ਤੇ ਅਪਲੋਡ ਕੀਤੇ ਜਾਣ ਵਾਲੇ ਵੀਡੀਓ ਦੇ ਜ਼ਰੀਏ ਉਹ ਫੈਂਸ ਨੂੰ ਦੱਸੇਗੀ ਕਿ ਇੱਕ ਐਕਟਰਸ ਬਣਨ ਲਈ ਉਨ੍ਹਾਂ ਕੀ ਕਰਨਾ ਚਾਹੀਦਾ ਅਤੇ ਐਕਟਰਸ ਬਣਨ ਲਈ ਕੀ ਕੁਝ ਕਰਨਾ ਪੈਂਦਾ ਹੈ। ਉਹ ਵੀਡੀਓ ਵਿਚ ਦੱਸੇਗੀ ਕਿ ਉਨ੍ਹਾਂ ਨੇ ਅਪਣੇ ਹੁਣ ਤੱਕ ਦੇ ਕੈਰੀਅਰ ਵਿਚ ਕੀ ਕੁਝ ਸਿੱਖਿਆ ਹੈ।
ਜੈਕਲੀਨ ਨੇ ਦੱਸਿਆ ਕਿ ਉਹ ਅਪਣੀ ਜ਼ਿੰਦਗੀ ਦੀ ਤਕਰੀਬਨ ਸਾਰੀ ਚੀਜ਼ਾਂ ਵੀਡੀਓ ਵਿਚ ਸ਼ੇਅਰ ਕਰੇਗੀ। ਉਨ੍ਹਾਂ ਦੱਸਿਆ ਕਿ ਸਵੇਰੇ ਦਿਨ ਦੀ ਸ਼ੁਰੂਆਤ ਤੋਂ ਲੈ ਕੇ ਬਾਕੀ ਤਮਾਮ ਚੀਜ਼ਾਂ 'ਤੇ ਉਹ ਬਲਾਗ ਸ਼ੇਅਰ ਕਰੇਗੀ। ਜੈਕਲੀਨ ਅਪਣੇ ਯੂਟਿਊਬ ਚੈਨਲ ਦੇ ਜ਼ਰੀਏ ਅਪਣੇ ਬਿਊਟੀ ਟਿਪਸ ਤੋਂ ਲੈ ਕੇ ਅਪਣੇ ਫ਼ੈਸ਼ਨ, ਅਪਣੀ ਫਿਟਨੈਸ, ਟਰੈਵਲ ਅਤੇ ਇਸੇ ਤਰ੍ਹਾਂ ਦੀ ਢੇਰਾਂ ਗੱਲਾਂ ਫੈਂਸ ਦੇ ਨਾਲ ਸ਼ੇਅਰ ਕਰੇਗੀ। ਹਰ ਹਫ਼ਤੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾਵੇਗਾ।

ਹੋਰ ਖਬਰਾਂ »