ਵਾਸ਼ਿੰਗਟਨ, 27 ਜੁਲਾਈ, ਹ.ਬ. : ਟਰੰਪ ਪ੍ਰਸ਼ਾਸਨ ਦੇ ਲਈ ਇੱਕ ਚੰਗੀ ਅਤੇ ਰਾਹਤ ਭਰੀ ਖ਼ਬਰ ਆਈ ਹੈ। ਦਰਅਸਲ, ਹੁਣ ਪੈਂਟਾਗਨ ਫੰਡ ਦੇ ਅਰਬਾਂ ਡਾਲਰ ਦਾ ਇਸਤੇਮਾਲ ਮੈਕਸਿਕੋ ਦੀ ਸਰਹੱਦ 'ਤੇ ਕੰਧ ਬਣਾਉਣ ਲਈ ਕੀਤਾ ਜਾ ਸਕਦਾ ਹੈ। ਇਹ ਫ਼ੈਸਲਾ ਸੁਪਰੀਮ ਕੋਰਟ ਨੇ ਦੇ ਦਿੱਤਾ ਹੈ। ਕੋਰਟ ਦੇ ਪੰਜ ਕੰਜ਼ਰਵੇÎਟਿਵ ਜੱਜਾਂ ਨੇ ਸ਼ੁੱਕਰਵਾਰ ਨੂੰ ਚਾਰ ਕੰਟਰੈਕਟਾਂ 'ਤੇ ਪ੍ਰਸ਼ਾਸਨ ਨੂੰ ਰੱਖਿਆ ਵਿਭਾਗ ਦੇ  ਪੈਸੇ ਦੀ ਵਰਤੋਂ ਕਰਦੇ ਹੋਏ ਕੰਮ ਸ਼ੁਰੂ ਕਰਨ ਦੇ ਆਦੇਸ਼ ਦੇ ਦਿੰਤੇ। ੂ
ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਫੰਡ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਦਿੱਤੀ ਸੀ। ਇਸ ਫ਼ੈਸਲੇ 'ਤੇ ਟਰੰਪ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਟਵੀਟ ਕੀਤਾ ਹੈ। ਟਰੰਪ ਨੇ ਕਿਹਾ ਕਿ ਇਹ ਸੀਮਾ ਸੁਰੱਖਿਆ ਅਤੇ ਕਾਨੂੰਨ ਦੇ ਨਿਯਮ ਦੇ ਲਈ ਵੱਡੀ ਜਿੱਤ ਹੈ।  ਗੌਰਤਲਬ ਹੈ ਕਿ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਪਟਲਦੇ ਹੋਏ ਕੰਧ ਨੂੰ ਅੱਗੇ ਵਧਾਉਣ ਦੀ ਆਗਿਆ ਦਿੱਤੀ। 
ਇਹ ਫ਼ੈਸਲਾ ਬੀਤੇ ਸਾਲ ਦਸੰਬਰ ਵਿਚ ਆਇਆ ਜਦ ਟਰੰਪ ਪ੍ਰਸ਼ਾਸਨ ਨੇ 35 ਦਿਨਾਂ ਦਾ ਸ਼ਟਡਾਊਨ ਕੀਤਾ ਸੀ। ਫ਼ੈਸਲੇ ਨੇ ਸਰਕਾਰ ਨੂੰ ਮੈਕਸਿਕੋ ਦੇ ਨਾਲ ਐਰਿਜ਼ੋਨਾ, ਕੈਲੀਫੋਰਨੀਆ ਅਤੇ ਨਿਊ ਮੈਕਸਿਕੋ ਵਿਚ ਕੰਧ ਬਣਾਉਣ ਤੋਂ ਰੋਕ ਦਿੱਤਾ ਸੀ। ਸਰਕਾਰ ਨੂੰ ਰੱਖਿਆ ਵਿਭਾਗ ਦੇ ਪੈਸੇ ਵਿਚ ਲਗਭਗ 2.5 ਬਿਲੀਅਨ ਡਾਲਰ ਦਾ ਖ਼ਰਚ ਕਰਨ ਤੋਂ ਰੋਕ ਦਿੱਤਾ ਸੀ। ਇਸ ਫੰਡ ਦਾ ਇਸਤੇਮਾਲ 160 ਕਿਲੋਮੀਟਰ ਤੱਕ ਬਾੜ ਲਗਾਉਣ ਦੇ ਲਈ ਕੀਤਾ ਜਾਵੇਗਾ। ਇੱਥੇ ਕਈ ਪ੍ਰੋਜੈਕਟ ਚਲ ਰਹੇ ਹਨ। ਪਹਿਲੇ ਪ੍ਰੋਜੈਕਟ ਵਿਚ ਨਿਊ ਮੈਕਸਿਕੋ ਵਿਚ 789 ਮਿਲੀਅਨ ਡਾਲਰ ਦੀ ਸੀ। ਇੱਥੇ 74 ਕਿਲੋਮੀਟਰ ਦੀ ਬਾੜ ਲਾਉਣੀ ਹੈ। ਐਰਿਜ਼ੋਨਾ ਵਿਚ 101 ਕਿਲੋਮੀਟਰ ਦੀ ਬਾੜ ਲਾਉਣੀ ਹੈ। ਇਸ ਵਿਚ 646 ਮਿਲੀਅਨ ਡਾਲਰ ਦਾ ਖਰਚ ਆਵੇਗਾ। ਕੈਲੀਫੋਰਨੀਆ ਅਤੇ ਐਰਿਜ਼ਨਾ ਵਿਚ ਹੋਰ ਦੋਰ ਪ੍ਰੋਜੈਕਟ ਵੀ ਹਨ।

ਹੋਰ ਖਬਰਾਂ »