ਟੋਕੀਓ ਓਲੰਪਿਕ ਵਿਚ ਧਮਾਲ ਪਾਉਣਾ ਚਾਹੁੰਦੀ ਹੈ ਅੰਜੁਮ ਮੌਦਗਿਲ

ਚੰਡੀਗੜ, 30 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਵਿਸ਼ਵ ਚੈਂਪੀਅਨਸ਼ਿਪ ਦੀ ਸਿਲਵਰ ਮੈਡਲਿਸਟ ਅੰਜੁਮ ਮੌਦਗਿਲ ਨੇ ਪੰਜਾਬ ਦੀ ਨੁਮਾਇੰਦਗੀ ਕਰਦਿਆਂ 12ਵੇਂ ਸਰਦਾਰ ਸੱਜਣ ਸਿੰਘ ਯਾਦਗਾਰੀ ਮੁਕਾਬਲਿਆਂ ਦੌਰਾਨ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ ਨਾ ਸਿਰਫ਼ ਗੋਲਡ ਮੈਡਲ ਜਿੱਤਿਆ ਸਗੋਂ ਨਵਾਂ ਵਿਸ਼ਵ ਰਿਕਾਰਡ ਵੀ ਕਾਇਮ ਕਰ ਦਿਤਾ।
ਵੀ.ਓ. : ਦਿੱਲੀ ਦੀ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿਖੇ ਮੁਕਾਬਲਿਆਂ ਦੌਰਾਨ ਅੰਜੁਮ ਨੇ 253.9 ਅੰਕ ਹਾਸਲ ਕੀਤੇ ਜਦਕਿ ਵਿਸ਼ਵ ਦੀ ਪਹਿਲਾ ਦਰਜਾ ਪ੍ਰਾਪਤ ਅਪੂਰਵੀ ਚੰਦੇਲ 252.9 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ। ਦੱਸ ਦੇਈਏ ਕਿ ਅੰਜੁਮ ਮੌਦਗਿਲ ਅਗਲੇ ਸਾਲ ਟੋਕੀਓ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਆਪਣੀ ਟਿਕਟ ਪਹਿਲਾਂ ਹੀ ਪੱਕੀ ਕਰ ਚੁੱਕੀ ਹੈ। ਚੰਡੀਗੜ• ਨਾਲ ਸਬੰਧਤ ਅੰਜੁਮ ਮੌਦਗਿਲ ਨੇ ਕਿਹਾ ਕਿ ਮੈਡਲ ਜਿੱਤਣ ਨਾਲੋਂ ਜ਼ਿਆਦਾ ਨਵਾਂ ਰਿਕਾਰਡ ਬਣਨ 'ਤੇ ਵੱਧ ਖ਼ੁਸ਼ੀ ਹੁੰਦੀ ਹੈ। ਇਮਾਨਦਾਰੀ ਨਾਲ ਕਹਾਂ ਤਾਂ ਸ਼ੂਟਿੰਗ ਰੇਂਜ ਵਿਚ ਦਾਖ਼ਲ ਹੁੰਦਿਆਂ ਤੁਹਾਡੇ ਮਨ ਵਿਚ ਰਿਕਾਰਡ ਤੋੜਨ ਦੀ ਇੱਛਾ ਨਹੀਂ ਬਲਕਿ ਮੁਕਾਬਲਾ ਜਿੱਤਣ ਦਾ ਨਿਸ਼ਚਾ ਹੁੰਦਾ ਹੈ। 

ਹੋਰ ਖਬਰਾਂ »

ਖੇਡ-ਖਿਡਾਰੀ

ਹਮਦਰਦ ਟੀ.ਵੀ.