ਟੈਕਸਸ ਦੇ 26 ਜ਼ਖ਼ਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ

ਟੈਕਸਸ/ਓਹਾਇਓ, 4 ਅਗਸਤ (ਵਿਸ਼ੇਸ਼ ਪ੍ਰਤੀਨਿਧ) :  ਅਮਰੀਕਾ ਦੇ ਟੈਕਸਸ ਅਤੇ ਓਹਾਇਓ ਰਾਜਾਂ ਵਿਚ ਗੋਲੀਬਾਰੀ ਦੀਆਂ ਵਾਰਦਾਤਾਂ ਦੌਰਾਨ ਘੱਟੋ-ਘੱਟ 30 ਜਣਿਆਂ ਦੀ ਮੌਤ ਹੋ ਗਈ ਜਦਕਿ 35 ਤੋਂ ਵੱਧ ਜ਼ਖ਼ਮੀ ਹੋ ਗਏ । ਪਹਿਲੀ ਘਟਨਾ ਟੈਕਸਸ ਦੇ ਭੀੜ-ਭਾੜ ਵਾਲੇ ਸ਼ੌਪਿੰਗ ਮਾਲ ਵਿਚ ਵਾਪਰੀ ਜਿਥੇ ਬੰਦੂਕਧਾਰੀ ਨੇ ਅੰਨ•ੇਵਾਹ ਫ਼ਾਇਰਿੰਗ ਕਰਦਿਆਂ ਘੱਟੋ-ਘੱਟ 20 ਜਣਿਆਂ ਦੀ ਹੱਤਿਆ ਕਰ ਦਿਤੀ। ਇਹ ਘਟਨਾ ਨਸਲੀ ਨਫ਼ਰਤ ਤੋਂ ਪ੍ਰੇਰਿਤ ਦੱਸੀ ਜਾ ਰਹੀ ਹੈ। ਦੂਜੀ ਵਾਰਦਾਤ ਓਹਾਇਓ ਦੇ ਡੇਅਟਨ ਸ਼ਹਿਰ ਵਿਚ ਇਕ ਸ਼ਰਾਬਖਾਨੇ ਦੇ ਬਾਹਰ ਵਾਪਰੀ ਜਿਥੇ ਹਮਲਾਵਰ ਨੇ 10 ਜਣਿਆਂ ਦਾ ਕਤਲ ਕਰ ਦਿਤਾ। ਪੁਲਿਸ ਨੇ ਦੱਸਿਆ ਕਿ ਵਾਰਦਾਤ ਵੇਲੇ ਸ਼ੌਪਿੰਗ ਮਾਲ ਵਿਚ 3 ਹਜ਼ਾਰ ਤੋਂ ਵੱਧ ਲੋਕ ਮੌਜੂਦ ਸਨ। ਗੋਲੀਆਂ ਦੀ ਆਵਾਜ਼ ਸੁਣਦਿਆਂ ਹੀ ਭਾਜੜ ਪੈ ਗਈ ਅਤੇ ਲੋਕ ਇਧਰ-ਉਧਰ ਭੱਜਣ ਲੱਗੇ। ਪੁਲਿਸ ਨੇ ਤੁਰਤ ਕਾਰਵਾਈ ਕਰਦਿਆਂ ਬੰਦੂਕਧਾਰੀ ਨੂੰ ਹਿਰਾਸਤ ਵਿਚ ਲੈ ਲਿਆ ਜਿਸ ਦੀ ਸ਼ਨਾਖਤ ਡਲਾਸ ਇਲਾਕੇ ਦੇ 21 ਸਾਲਾ ਨੌਜਵਾਨ ਪੈਟ੍ਰਿਕ ਕਰੂਜ਼ੀਅਸ ਵਜੋਂ ਕੀਤੀ ਗਈ ਹੈ। ਅਲ ਪਾਸੋ ਦੇ ਪੁਲਿਸ ਮੁਖੀ ਗ੍ਰੇਗ ਐਲਨ ਨੇ ਦੱਸਿਆ ਕਿ 26 ਜ਼ਖ਼ਮੀਆਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ ਅਤੇ ਕਈਆਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਸੀਐਲੋ ਵਿਜ਼ਟਾ ਮਾਲ ਵਿਚ ਹੋਈ ਗੋਲੀਬਾਰੀ ਦੇ ਜ਼ਿਆਦਾਤਰ ਸ਼ਿਕਾਰ ਵਾਲਮਾਰਟ ਦੇ ਗਾਹਕ ਬਣੇ ਜੋ ਸਕੂਲ ਲੱਗਣ ਤੋਂ ਪਹਿਲਾਂ ਆਪਣੇ ਬੱਚਿਆਂ ਲਈ ਖ਼ਰੀਦਦਾਰੀ ਕਰਨ ਆਏ ਹੋਏ ਸਨ। 

ਹੋਰ ਖਬਰਾਂ »